18 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਰਤੀ ਮੁਹਿੰਮ ਸ਼ੁਰੂ ਹੋਵੇਗੀ
Advertisement
Article Detail0/zeephh/zeephh2681778

18 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਰਤੀ ਮੁਹਿੰਮ ਸ਼ੁਰੂ ਹੋਵੇਗੀ

 Akali Dal Bharti: ਭਰਤੀ ਕਮੇਟੀ ਨੇ ਕਿਹਾ ਸਮੁੱਚੇ ਪੰਜਾਬ ਦੇ ਵਸਨੀਕਾਂ, ਸੰਤ ਸਮਾਜ, ਸਿੱਖ ਸੰਪਰਦਾਵਾਂ ਦੇ ਮੁਖੀਆਂ, ਦਮਦਮੀ ਟਕਸਾਲ, ਪੰਜਾਬ ਹਿਤੈਸ਼ੀ ਅਤੇ ਅਕਾਲੀ ਸੋਚ ਨੂੰ ਸਮਰਪਿਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ 18 ਮਾਰਚ ਨੂੰ ਸਵੇਰੇ 10 ਵਜੇ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਭਰਤੀ ਦੇ ਆਗਾਜ਼ ਲਈ ਹੋਣ ਜਾ ਰਹੀ ਅਰਦਾਸ ਦਾ ਹਿੱਸਾ ਜਰੂਰ ਬਣਨ।

18 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਰਤੀ ਮੁਹਿੰਮ ਸ਼ੁਰੂ ਹੋਵੇਗੀ

 Akali Dal Bharti: ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਂਬਰਾਂ ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾਂ, ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਜਾਰੀ ਬਿਆਨ ਵਿੱਚ ਕਿਹਾ ਕਿ, ਭਰਤੀ ਸਬੰਧੀ ਤਿਆਰੀਆਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਭਰਤੀ ਦੀਆਂ ਤਿਆਰੀਆਂ ਸਬੰਧੀ ਬੁਲਾਈ ਮੀਟਿੰਗ ਦੌਰਾਨ ਮੈਬਰਾਂ ਨੇ ਮੁੜ ਦੁਹਰਾਇਆ ਕਿ ਓਹਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਕੇ ਆਪਣੇ ਹਿੱਸੇ ਆਈ ਸੇਵਾ ਲਈ 18 ਮਾਰਚ ਤੋ ਭਰਤੀ ਦੇ ਰੂਪ ਵਿੱਚ ਸ਼ੁਰੂ ਕੀਤੀ ਜਾਵੇਗੀ। ਸ੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹੋਣ ਜਾ ਰਹੀ ਭਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਕਰਨ ਉਪਰੰਤ ਬਾਹਰ ਗਲਿਆਰੇ ਵਿੱਚ ਆ ਕੇ ਸੁਰੂ ਕੀਤੀ ਜਾਵੇਗੀ ।

ਮੀਡੀਆ ਨੂੰ ਜਾਰੀ ਬਿਆਨ ਵਿੱਚ ਭਰਤੀ ਕਮੇਟੀ ਨੇ ਕਿਹਾ ਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਤੇ ਰਹੇਗੀ ਕਿ ਬਿਨਾ ਕਿਸੇ ਸਿਆਸੀ ਭੇਦ ਭਾਵ ਸਮੂਹ ਅਕਾਲੀ ਧੜਿਆਂ ਨੂੰ ਇਸ ਭਰਤੀ ਮੁਹਿੰਮ ਦਾ ਹਿੱਸਾ ਬਣਾਈਏ। ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹੇਤੁ ਹਰ ਪਿੰਡ, ਹਰ ਸ਼ਹਿਰ ਦੇ ਹਰ ਬੂਥ ਤੋਂ ਵੱਡੀ ਗਿਣਤੀ ਵਿੱਚ ਭਰਤੀ ਕੀਤੀ ਜਾਵੇ। ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਦਰਸਤਾ ਨਾਲ ਭਰਤੀ ਦੀਆਂ ਕਾਪੀਆਂ ਲੈਣ ਲਈ ਜਾਰੀ ਨੰਬਰ 0172-5201704 ਤੇ ਮਿਸਡ ਕਾਲ ਕਰੋ ਤੇ ਦਫ਼ਤਰ ਤੁਹਾਡੇ ਨਾਲ ਸੰਪਰਕ ਕਰੇਗਾ। ਕਮੇਟੀ ਦੀ ਕੋਸ਼ਿਸ਼ ਹੈ ਪਿੰਡ ਲੈਵਲ ਦਾ ਵਰਕਰ ਵੀ ਜੇਕਰ ਕਾਪੀ ਸਿੱਧੀ ਲੈਣੀ ਚਾਹੁੰਣ ਤਾਂ ਉਹ ਕਾਪੀ ਲੈ ਸਕੇਗਾ। ਕਿਉਕਿ ਇੱਕ ਕਾਪੀ ਭਰਨ ਨਾਲ ਸਰਕਲ ਦਾ ਡੈਲੀਗੇਟ ਬਣੇਗਾ। 

ਇਸ ਦੇ ਨਾਲ ਹੀ ਭਰਤੀ ਕਮੇਟੀ ਨੇ ਕਿਹਾ ਸਮੁੱਚੇ ਪੰਜਾਬ ਦੇ ਵਸਨੀਕਾਂ, ਸੰਤ ਸਮਾਜ, ਸਿੱਖ ਸੰਪਰਦਾਵਾਂ ਦੇ ਮੁਖੀਆਂ, ਦਮਦਮੀ ਟਕਸਾਲ, ਪੰਜਾਬ ਹਿਤੈਸ਼ੀ ਅਤੇ ਅਕਾਲੀ ਸੋਚ ਨੂੰ ਸਮਰਪਿਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ 18 ਮਾਰਚ ਨੂੰ ਸਵੇਰੇ 10 ਵਜੇ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਭਰਤੀ ਦੇ ਆਗਾਜ਼ ਲਈ ਹੋਣ ਜਾ ਰਹੀ ਅਰਦਾਸ ਦਾ ਹਿੱਸਾ ਜਰੂਰ ਬਣਨ।

ਭਰਤੀ ਕਮੇਟੀ ਨੇ ਪੰਜਾਬ ਭਰ ਤੋਂ ਆਉਣ ਵਾਲੀ ਅਕਾਲੀ ਸੋਚ ਨੂੰ ਸਮਰਪਿਤ ਸੰਗਤ ਨੂੰ ਕਿਹਾ ਕਿ ਆਪੋ ਆਪਣੇ ਵਹੀਕਲ ਬੁਰਜ ਅਕਾਲੀ ਫੂਲਾ ਸਿੰਘ ਦੇ ਸਥਾਨ ਤੇ ਖੜੇ ਕਰਕੇ ਸਮੇਂ ਸਿਰ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਅਰਦਾਸ ਵਿੱਚ ਸ਼ਾਮਲ ਹੋਣ।

ਭਰਤੀ ਕਮੇਟੀ ਨੇ ਅੱਗੇ ਕਿਹਾ ਕਿ ਭਰਤੀ ਲਈ ਮੈਂਬਰਸ਼ਿਪ ਗ੍ਰਹਿਣ ਕਰਨ ਲਈ ਪਰਚੀਆਂ ਛਪ ਚੁੱਕੀਆਂ ਹਨ, ਹਰ ਅਕਾਲੀ ਹਿਤੈਸ਼ੀ ਵਰਕਰ ਅਤੇ ਲੀਡਰ ਸਾਹਿਬਾਨ 18 ਮਾਰਚ ਨੂੰ ਭਰਤੀ ਕਮੇਟੀ ਦੇ ਮੈਂਬਰਾਂ ਤੋਂ ਇਹਨਾਂ ਨੂੰ ਪ੍ਰਾਪਤ ਕਰ ਸਕਦਾ ਹੈ। ਉੱਨਾਂ ਕਿਹਾ ਕਿ ਓਹਨਾ ਨੇ ਭਰਤੀ ਸਬੰਧੀ ਪੰਜਾਬ ਭਰ ਵਿੱਚ ਅਕਾਲੀ ਵਰਕਰਾਂ ਨਾਲ ਕੀਤੇ ਤਾਲਮੇਲ ਤੋਂ ਵੱਡਾ ਹੁੰਗਾਰਾ ਮਿਲਿਆ ਹੈ। ਇਸ ਦੇ ਨਾਲ ਹੀ ਭਰਤੀ ਕਮੇਟੀ ਨੇ ਜ਼ੋਰ ਦੇ ਕੇ ਕਿਹਾ ਕਿ ਓਹਨਾ ਅਕਾਲੀ ਪਰਿਵਾਰਾਂ ਨੂੰ ਖਾਸ ਅਪੀਲ ਕੀਤੀ, ਜਿਹੜੇ ਕਾਬਜ ਲੀਡਰਸ਼ਿਪ ਦੇ ਕਾਰਣ ਪਾਰਟੀ ਤੋਂ ਨਰਾਜ਼ ਹੋ ਕੇ ਘਰ ਬੈਠਣ ਲਈ ਮਜਬੂਰ ਹੋਏ, ਓਹ ਪਰਿਵਾਰ ਲਾਜ਼ਮੀ ਤੌਰ ਤੇ ਅੱਗੇ ਆਉਣ ਕਿਉਕਿ ਓਹਨਾ ਦੇ ਪਾਰਟੀ ਪ੍ਰਤੀ ਸਹਿਯੋਗ ਅਤੇ ਦ੍ਰਿੜਤਾ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ ਅਤੇ ਓਹਨਾ ਪਰਿਵਾਰਾਂ ਦੀ ਪਹਿਲਕਦਮੀ ਅਕਾਲੀ ਦਲ ਦੀ ਮਜ਼ਬੂਤੀ ਲਈ ਅਹਿਮ ਰੋਲ ਅਦਾ ਕਰੇਗੀ।
ਭਰਤੀ ਕਮੇਟੀ ਵੱਲੋ ਭਵਿੱਖ ਦੇ ਸ਼ਰਮਾਇਆ ਨੌਜੁਆਨਾਂ ਤੇ ਬੀਬੀਆਂ ਭੈਣਾਂ ਨੂੰ ਵੀ ਇਸ ਮੁਹਿੰਮ ਦਾ ਹਿਸਾ ਬਣਨ ਦੀ ਅਪੀਲ ਕੀਤੀ।

Trending news

;