Hyderabad Badminton Player Die: ਬੀਤੇ ਦਿਨ ਫਿਰੋਜ਼ਪੁਰ ਦੇ ਗੁਰੂਹਰਸਹਾਏ ਵਿੱਚ ਕ੍ਰਿਕਟ ਮੈਚ ਖੇਡ ਰਹੇ ਨੌਜਵਾਨ ਹਰਜੀਤ ਸਿੰਘ ਦੀ ਖੇਡਣ ਦੌਰਾਨ ਮੌਤ ਹੋ ਗਈ ਸੀ।
Trending Photos
Hyderabad Badminton Player Die: ਬੀਤੇ ਦਿਨ ਫਿਰੋਜ਼ਪੁਰ ਦੇ ਗੁਰੂਹਰਸਹਾਏ ਵਿੱਚ ਕ੍ਰਿਕਟ ਮੈਚ ਖੇਡ ਰਹੇ ਨੌਜਵਾਨ ਹਰਜੀਤ ਸਿੰਘ ਦੀ ਖੇਡਣ ਦੌਰਾਨ ਮੌਤ ਹੋ ਗਈ ਸੀ। ਇਸ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਮਗਰੋਂ ਹਰ ਕਿਸੇ ਨੂੰ ਸਿਹਤ ਦੀ ਚਿੰਤਾ ਸਤਾਉਣ ਲੱਗੀ ਸੀ। ਇਸ ਦਰਮਿਆਨ ਕੋਰਟ ਵਿੱਚ ਬੈਡਮਿੰਟਨ ਖੇਡਦੇ ਨੌਜਵਾਨ ਦੀ ਅਚਾਨਕ ਡਿੱਗਣ ਮਗਰੋਂ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਹੈਦਰਾਬਾਦ ਦੇ ਨਾਗੋਲੇ ਸਟੇਡੀਅਮ ਵਿੱਚ ਬੈਡਮਿੰਟਨ ਖੇਡਦੇ ਸਮੇਂ 25 ਸਾਲਾ ਨੌਜਵਾਨ ਦੀ ਅਚਾਨਕ ਹੋਈ ਮੌਤ ਨਾਲ ਹਰ ਕੋਈ ਹੈਰਾਨ ਹੈ। ਡਾਕਟਰਾਂ ਦਾ ਦਾਅਵਾ ਹੈ ਕਿ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ ਜਦੋਂ ਗੁੰਡਲਾ ਰਾਕੇਸ਼ ਸਟੇਡੀਅਮ ਵਿੱਚ ਆਪਣੇ ਦੋਸਤਾਂ ਨਾਲ ਬੈਡਮਿੰਟਨ ਖੇਡ ਰਿਹਾ ਸੀ, ਜਦੋਂ ਉਹ ਅਚਾਨਕ ਬੇਹੋਸ਼ ਹੋ ਗਿਆ।
ਦੋਸਤਾਂ ਨੇ ਉਸਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਗੁੰਡਲਾ ਰਾਕੇਸ਼ ਵਜੋਂ ਹੋਈ ਹੈ ਜੋ ਖੰਮਮ ਜ਼ਿਲ੍ਹੇ ਦੇ ਥੱਲਾਡਾ ਪਿੰਡ ਦੇ ਸਾਬਕਾ ਉਪ ਸਰਪੰਚ ਗੁੰਡਲਾ ਵੈਂਕਟੇਸ਼ਵਰਲੂ ਦਾ ਪੁੱਤਰ ਸੀ। ਰਾਕੇਸ਼ ਹੈਦਰਾਬਾਦ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕਰਮਚਾਰੀ ਸੀ ਅਤੇ ਨਿਯਮਿਤ ਤੌਰ 'ਤੇ ਬੈਡਮਿੰਟਨ ਖੇਡਣ ਲਈ ਸਟੇਡੀਅਮ ਜਾਂਦਾ ਸੀ।
ਇਸ ਘਟਨਾ ਨੇ ਉਸਦੇ ਪਰਿਵਾਰ ਅਤੇ ਦੋਸਤਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਸਥਾਨਕ ਪੁਲਿਸ ਸਟੇਸ਼ਨ ਨੇ ਮਾਮਲੇ ਦੀ ਜਾਣਕਾਰੀ ਲਈ ਪਰ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਤੋਂ ਵੀ ਦਿਲ ਦਾ ਦੌਰਾ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਸਪਤਾਲ ਦੇ ਸਟਾਫ ਦੀ ਤੁਰੰਤ ਮਿਹਨਤ ਨੇ ਨਾਗਦਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਨੌਜਵਾਨ ਦੀ ਜਾਨ ਬਚਾਈ।
ਦਰਅਸਲ 30 ਸਾਲਾ ਨੌਜਵਾਨ ਸੰਨੀ ਗਹਿਲੋਤ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਲੈ ਕੇ ਨਾਗਦਾ ਦੇ ਚੌਧਰੀ ਹਸਪਤਾਲ ਅਤੇ ਖੋਜ ਕੇਂਦਰ ਪਹੁੰਚਿਆ ਸੀ। ਡਾਕਟਰ ਉਸਦਾ ਬਲੱਡ ਪ੍ਰੈਸ਼ਰ ਚੈੱਕ ਕਰ ਰਿਹਾ ਸੀ ਜਦੋਂ ਉਹ ਕੁਰਸੀ 'ਤੇ ਬੈਠਾ ਬੇਹੋਸ਼ ਹੋ ਗਿਆ। ਜਾਂਚ ਵਿੱਚ ਨਾ ਤਾਂ ਉਸਦੀ ਨਬਜ਼ ਅਤੇ ਨਾ ਹੀ ਬਲੱਡ ਪ੍ਰੈਸ਼ਰ ਪਾਇਆ ਗਿਆ। ਤੁਰੰਤ ਡਾਕਟਰਾਂ ਨੇ ਸੀਪੀਆਰ ਅਤੇ ਇਲੈਕਟ੍ਰਿਕ ਸ਼ੌਕ ਥੈਰੇਪੀ ਦੇਣ ਦਾ ਫੈਸਲਾ ਕੀਤਾ ਅਤੇ ਇਲਾਜ ਸ਼ੁਰੂ ਕਰ ਦਿੱਤਾ। ਮਰੀਜ਼ ਨੂੰ ਤੁਰੰਤ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਸਨੂੰ ਲਗਾਤਾਰ ਸੀਪੀਆਰ ਦਿੱਤਾ ਗਿਆ। ਡਾਕਟਰਾਂ ਦੀ ਮਿਹਨਤ ਰੰਗ ਲਿਆਈ ਅਤੇ ਨੌਜਵਾਨ ਦੀ ਜਾਨ ਬਚ ਗਈ।