Faridkot News: ਜਾਣਕਾਰੀ ਮੁਤਾਬਕ, ਆਕਾਸ਼ਦੀਪ ਨੇ ਪਰਿਵਾਰ ਨਾਲ ਆਖਰੀ ਵਾਰ ਇੱਕ ਦਿਨ ਪਹਿਲਾਂ ਹੀ ਗੱਲਬਾਤ ਕੀਤੀ ਸੀ, ਜਿਸ ਦੌਰਾਨ ਉਸ ਵੱਲੋਂ ਕਿਸੇ ਤਣਾਅ ਜਾਂ ਸਮੱਸਿਆ ਦਾ ਜ਼ਿਕਰ ਨਹੀਂ ਕੀਤਾ ਗਿਆ।
Trending Photos
Faridkot News: ਫਰੀਦਕੋਟ ਦੇ ਪਿੰਡ ਪੱਕਾ ਨੰਬਰ 1 ਨਾਲ ਸੰਬੰਧਤ 23 ਸਾਲਾ ਨੌਜਵਾਨ ਆਕਾਸ਼ਦੀਪ ਸਿੰਘ ਵੱਲੋਂ ਕੈਨੇਡਾ ‘ਚ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਨੇ ਪਿੰਡ ‘ਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਆਕਾਸ਼ਦੀਪ ਕਰੀਬ ਦੋ ਸਾਲ ਪਹਿਲਾਂ ਸਟਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ, ਜਿਥੇ ਉਹ ਪੜਾਈ ਦੇ ਨਾਲ-ਨਾਲ ਕੰਮ ਕਰ ਰਿਹਾ ਸੀ। ਪਰ ਕੰਮ ਨਾ ਮਿਲਣ ਅਤੇ ਵਧ ਰਹੀ ਮਾਨਸਿਕ ਤਣਾਅ ਦੇ ਕਾਰਨ, ਉਸਨੇ ਘਰੇਲੂ ਗੈਰਾਜ ‘ਚ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।
ਜਾਣਕਾਰੀ ਮੁਤਾਬਕ, ਆਕਾਸ਼ਦੀਪ ਨੇ ਪਰਿਵਾਰ ਨਾਲ ਆਖਰੀ ਵਾਰ ਇੱਕ ਦਿਨ ਪਹਿਲਾਂ ਹੀ ਗੱਲਬਾਤ ਕੀਤੀ ਸੀ, ਜਿਸ ਦੌਰਾਨ ਉਸ ਵੱਲੋਂ ਕਿਸੇ ਤਣਾਅ ਜਾਂ ਸਮੱਸਿਆ ਦਾ ਜ਼ਿਕਰ ਨਹੀਂ ਕੀਤਾ ਗਿਆ। ਉਸਦੀ ਮੌਤ ਦੀ ਖ਼ਬਰ ਉਸਦੇ ਕੈਨੇਡਾ ਵਿੱਚ ਰਹਿ ਰਹੇ ਸਾਥੀਆਂ ਵੱਲੋਂ ਪਰਿਵਾਰ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਘਰ ਵਿੱਚ ਮਾਤਮ ਦਾ ਮਾਹੌਲ ਹੈ।
ਮ੍ਰਿਤਕ ਦੇ ਪਿਤਾ ਬੋਹੜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਹ ਖ਼ਬਰ ਆਕਾਸ਼ਦੀਪ ਦੇ ਸਾਥੀਆਂ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਇਹ ਸਮਝ ਨਹੀਂ ਆ ਰਿਹਾ ਕਿ ਆਕਾਸ਼ਦੀਪ ਨੇ ਇਹ ਕਦਮ ਕਿਉਂ ਚੁੱਕਿਆ। ਰਿਸ਼ਤੇਦਾਰ ਵਰਿੰਦਰ ਸਿੰਘ ਨੇ ਵੀ ਕਿਹਾ ਕਿ ਪਰਿਵਾਰ ਨੂੰ ਇਸ ਘਟਨਾ ਦੀ ਘਾਤਕਤਾ ਨਾਲ ਗੰਭੀਰ ਸਦਮਾ ਲੱਗਿਆ ਹੈ।
ਪਰਿਵਾਰ ਨੇ ਸਰਕਾਰ ਅਤੇ ਵਿਦੇਸ਼ ਮੰਤਰਾਲਾ ਤੋਂ ਅਪੀਲ ਕੀਤੀ ਹੈ ਕਿ ਆਕਾਸ਼ਦੀਪ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ। ਉਨ੍ਹਾਂ ਦੇ ਕੈਨੇਡਾ ‘ਚ ਰਹਿ ਰਹੇ ਰਿਸ਼ਤੇਦਾਰ ਅਤੇ ਦੋਸਤ ਵੀ ਇਸ ਮਕਸਦ ਲਈ ਫੰਡ ਇਕੱਤਰ ਕਰ ਰਹੇ ਹਨ।