Barnala News: ਦਿਨ-ਤਿਉਹਾਰ ਜਾਂ ਖਾਸ ਦਿਨਾਂ ਵਿੱਚ ਅਸੀਂ ਅਕਸਰ ਦਾਨੀ ਸੱਜਣਾਂ ਵੱਲੋਂ ਖਾਣ-ਪੀਣ ਦੇ ਪਕਵਾਨਾਂ, ਕੱਪੜਿਆਂ ਤੇ ਦਵਾਈਆਂ ਦਾ ਮੁਫ਼ਤ ਲੰਗਰ ਲਗਾਉਂਦੇ ਹੋਏ ਜ਼ਰੂਰ ਦੇਖਿਆ ਹੈ।
Trending Photos
Barnala News: ਦਿਨ-ਤਿਉਹਾਰ ਜਾਂ ਖਾਸ ਦਿਨਾਂ ਵਿੱਚ ਅਸੀਂ ਅਕਸਰ ਦਾਨੀ ਸੱਜਣਾਂ ਵੱਲੋਂ ਖਾਣ-ਪੀਣ ਦੇ ਪਕਵਾਨਾਂ, ਕੱਪੜਿਆਂ ਤੇ ਦਵਾਈਆਂ ਦਾ ਮੁਫ਼ਤ ਲੰਗਰ ਲਗਾਉਂਦੇ ਹੋਏ ਜ਼ਰੂਰ ਦੇਖਿਆ ਹੈ ਪਰ ਅੱਜ ਬਰਨਾਲਾ ਦੇ ਸਦਰ ਬਾਜ਼ਾਰ ਵਿੱਚ ਇੱਕ ਅਨੋਖਾ ਲੰਗਰ ਦੇਖਣ ਨੂੰ ਮਿਲਿਆ।
ਜਦ ਇਕ ਸੁਨਿਆਰ ਨੇ ਚਾਂਦੀ ਦੀਆਂ ਬਣੀਆਂ ਹੋਈਆਂ ਰੱਖੜੀਆਂ ਦਾ ਲੰਗਰ ਲਗਾ ਕੇ ਸ਼ਹਿਰ ਭੈਣਾਂ-ਮਹਿਲਾਵਾਂ ਦੇ ਚਿਹਰੇ ਉਤੇ ਖੁਸ਼ੀ ਲਿਆ ਦਿੱਤੀ। ਜਿਸ ਤਰ੍ਹਾਂ ਹੀ ਸ਼ਹਿਰਾਂ ਦੀ ਔਰਤਾਂ ਨੂੰ ਪਤਾ ਲੱਗਿਆ ਕਿ ਬਰਨਾਲਾ ਦੇ ਸਦਰ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਉਤੇ ਸੁੰਦਰ-ਸੁੰਦਰ ਚਾਂਦੀ ਦੀਆਂ ਰੱਖੜੀਆਂ ਦਾ ਲੰਗਰ ਲੱਗਾ ਹੈ ਤਾਂ ਦੇਖਦੇ ਹੀ ਦੇਖਦੇ ਸ਼ਹਿਰ ਦੀਆਂ ਸੈਂਕੜੇ ਔਰਤਾਂ ਇਸ ਦੁਕਾਨ ਦੇ ਬਾਹਰ ਪਹੁੰਚ ਗਈਆਂ।
ਭੀੜ ਇੰਨੀ ਜ਼ਿਆਦਾ ਹੋ ਗਈ ਕਿ ਦੁਕਾਨਦਾਰ ਨੂੰ ਗੇਟ ਬੰਦ ਕਰਨਾ ਪਿਆ ਅਤੇ ਲਾਈਨ ਬਣਾ ਕੇ ਰਾਸ਼ਨ ਡਿਪੂ ਦੀ ਤਰ੍ਹਾਂ ਇੱਕ-ਇੱਕ ਭੈਣ ਨੂੰ ਰੱਖੜੀ ਦਿੱਤੀ ਗਈ ਹੈ। ਦੁਕਾਨ ਦਾ ਮਾਲਕ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਰੱਪ ਦੀ ਕ੍ਰਿਪਾ ਤੇ ਬਜ਼ੁਰਗਾਂ ਦੇ ਆਸ਼ੀਰਵਾ ਨਾਲ ਉਨ੍ਹਾਂ ਦੇ ਮਨ ਵਿੱਚ ਆਇਆ ਅਤੇ ਉਨ੍ਹਾਂ ਨੇ ਚਾਂਦੀ ਨਾਲ ਬਣੀਆਂ ਰੱਖੜੀਆਂ ਦਾ ਲੰਗਰ ਲਗਾ ਦਿੱਤਾ। ਇਸ ਮੌਕੇ ਔਰਤਾਂ ਕਾਫੀ ਖੁਸ਼ ਸਨ ਤੇ ਸੁਨਿਆਰੇ ਦੀ ਦੁਕਾਨ ਉਤੇ ਵੱਡੀ ਗਿਣਤੀ ਵਿੱਚ ਔਰਤਾਂ ਰੱਖੜੀਆਂ ਲੈਣ ਪੁੱਜੀਆਂ ਹੋਈਆਂ ਸਨ।
ਇਹ ਵੀ ਪੜ੍ਹੋ : MP Sukhjinder Randhawa: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ; ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੇ ਬੇਟੇ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਉਸ ਉੱਤੇ ਪ੍ਰਭੂ ਦੀਆਂ ਬੇਅੰਤ ਅਸੀਸਾਂ ਹਨ ਅਤੇ ਇਸੇ ਕਰਕੇ ਉਹ ਇਹ ਦਾਨ ਕਰਦੀ ਰਹਿੰਦੀ ਹੈ। ਇਸ ਮੌਕੇ 'ਤੇ, ਸ਼ਹਿਰ ਦੀਆਂ ਭੈਣਾਂ ਨੇ ਦੁਕਾਨਦਾਰ ਨੂੰ ਚਾਂਦੀ ਦੀ ਰੱਖੜੀ ਮਿਲਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਉਸਦੀ ਤਰਫੋਂ ਇੱਕ ਬਹੁਤ ਹੀ ਚੰਗਾ ਕੰਮ ਹੈ। ਅੱਜ ਮਹਿੰਗਾਈ ਦੇ ਇਸ ਯੁੱਗ ਵਿੱਚ ਹਰ ਭੈਣ ਆਪਣੇ ਭਰਾ ਦੇ ਗੁੱਟ 'ਤੇ ਬੰਨ੍ਹਣ ਲਈ ਚਾਂਦੀ ਦੀ ਰੱਖੜੀ ਨਹੀਂ ਖ਼ਰੀਦ ਸਕਦੀ ਪਰ ਅੱਜ ਉਨ੍ਹਾਂ ਨੂੰ ਤੋਹਫ਼ੇ ਵਜੋਂ ਚਾਂਦੀ ਦੀਆਂ ਰੱਖੜੀਆਂ ਮਿਲੀਆਂ ਹਨ ਤੇ ਉਹ ਬਹੁਤ ਖੁਸ਼ ਹਨ।
ਇਹ ਵੀ ਪੜ੍ਹੋ : Kulgam Encounter: ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਮੁਕਾਬਲਾ, ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ