Fazilka News: ਅੰਮ੍ਰਿਤਪਾਲ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ 28 ਜੁਲਾਈ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ‘ਤੇ ਪਾਕਿਸਤਾਨ ਵਿਚ ਕੇਸ ਚੱਲ ਰਿਹਾ ਹੈ। ਇਸ ਮਾਮਲੇ ਲਈ ਉਨ੍ਹਾਂ ਨੇ ਪਾਕਿਸਤਾਨ ‘ਚ ਸੁਹੇਲ ਨਾਮਕ ਵਕੀਲ ਨਿਯੁਕਤ ਕੀਤਾ, ਜਿਸ ਨੇ ਚੂਨੀਆ ਕੋਰਟ ਤੋਂ ਕੇਸ ਦੇ ਦਸਤਾਵੇਜ਼ ਉਨ੍ਹਾਂ ਨੂੰ ਵਟਸਐਪ ਰਾਹੀਂ ਭੇਜੇ।
Trending Photos
Fazilka News: ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖੈਰੇਕੇ ਉਤਾੜ ਨਾਲ ਸਬੰਧਤ ਕਿਸਾਨ ਦਾ ਪੁੱਤਰ ਅੰਮ੍ਰਿਤਪਾਲ ਸਿੰਘ, ਜੋ 21 ਜੂਨ ਨੂੰ ਕਿਸਾਨੀ ਕੰਮ ਦੌਰਾਨ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦੀ ਕੰਡਿਆਲੀਤਾਰ ਨੂੰ ਲੰਘ ਕੇ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ, ਉਸਦਾ ਪਾਕਿਸਤਾਨ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਅੰਮ੍ਰਿਤਪਾਲ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੈ ਅਤੇ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ, ਪਾਕਿਸਤਾਨ ਦੀ ਅਦਾਲਤ ਨੇ ਅੰਮ੍ਰਿਤਪਾਲ ‘ਤੇ ਕੇਸ ਦਰਜ ਕਰਕੇ ਇੱਕ ਮਹੀਨੇ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜੁਰਮਾਨਾ ਲਾਇਆ ਹੈ। ਜੇਕਰ ਇਹ ਜੁਰਮਾਨਾ ਅਦਾ ਨਾ ਕੀਤਾ ਗਿਆ ਤਾਂ ਉਸਨੂੰ 15 ਹੋਰ ਦਿਨਾਂ ਦੀ ਜੇਲ੍ਹ ਕੱਟਣੀ ਪਵੇਗੀ।
ਜੁਗਰਾਜ ਸਿੰਘ, ਜੋ ਕਿ ਅੰਮ੍ਰਿਤਪਾਲ ਦੇ ਪਿਤਾ ਹਨ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ 28 ਜੁਲਾਈ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ‘ਤੇ ਪਾਕਿਸਤਾਨ ਵਿਚ ਕੇਸ ਚੱਲ ਰਿਹਾ ਹੈ। ਇਸ ਮਾਮਲੇ ਲਈ ਉਨ੍ਹਾਂ ਨੇ ਪਾਕਿਸਤਾਨ ‘ਚ ਸੁਹੇਲ ਨਾਮਕ ਵਕੀਲ ਨਿਯੁਕਤ ਕੀਤਾ, ਜਿਸ ਨੇ ਚੂਨੀਆ ਕੋਰਟ ਤੋਂ ਕੇਸ ਦੇ ਦਸਤਾਵੇਜ਼ ਉਨ੍ਹਾਂ ਨੂੰ ਵਟਸਐਪ ਰਾਹੀਂ ਭੇਜੇ।
ਜੁਗਰਾਜ ਸਿੰਘ ਦਾ ਕਹਿਣਾ ਹੈ ਕਿ ਇਹ ਜੁਰਮਾਨਾ ਸਿਰਫ਼ ਉਦੋਂ ਹੀ ਭਰਿਆ ਜਾ ਸਕਦਾ ਹੈ ਜੇਕਰ ਭਾਰਤ ਦੇ ਵਿਦੇਸ਼ ਮੰਤਰੀ ਪਾਕਿਸਤਾਨ ਸਰਕਾਰ ਨੂੰ ਡਿਪੋਰਟ ਕਰਨ ਸਬੰਧੀ ਪੱਤਰ ਭੇਜਣ। ਉਨ੍ਹਾਂ ਨੇ ਸਰਕਾਰ ਕੋਲ ਮੰਗ ਰੱਖੀ ਹੈ ਕਿ ਜੁਰਮਾਨਾ ਭਰਨ ਦੀ ਸਮਰਥਾ ਉਨ੍ਹਾਂ ਕੋਲ ਨਹੀਂ ਹੈ, ਇਸ ਲਈ ਸਰਕਾਰ ਮਦਦ ਕਰੇ।
ਅੰਮ੍ਰਿਤਪਾਲ ਦੇ ਵੀਡੀਓ ਵਿੱਚ ਵੀ ਇਹ ਸਪਸ਼ਟ ਹੋਇਆ ਕਿ ਉਹ ਬੇਹਦ ਮਨੋਬਲ ਨਾਲ ਕਹਿ ਰਿਹਾ ਹੈ ਕਿ ਉਹ ਠੀਕ-ਠਾਕ ਹੈ, ਜਿਸ ਨਾਲ ਪਰਿਵਾਰ ਨੂੰ ਥੋੜ੍ਹੀ ਰਾਹਤ ਤਾਂ ਮਿਲੀ ਹੈ ਪਰ ਉਹਨਾਂ ਦੀ ਚਿੰਤਾ ਅਜੇ ਵੀ ਜਾਰੀ ਹੈ।