ਸੁਨਿਆਰੇ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲੇ ਦੋ ਗੈਂਗਸਟਰ ਕਾਬੂ, ਪਿਸਟਲ ਵੀ ਬਰਾਮਦ
Advertisement
Article Detail0/zeephh/zeephh2864897

ਸੁਨਿਆਰੇ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲੇ ਦੋ ਗੈਂਗਸਟਰ ਕਾਬੂ, ਪਿਸਟਲ ਵੀ ਬਰਾਮਦ

Jagraon News: SSP ਮੁਤਾਬਕ, ਇਹ ਗੈਂਗਸਟਰ ਇਕ-ਦੂਜੇ ਨਾਲ ਸਾਂਝ ਬਣਾਕੇ ਅਜਿਹੀਆਂ ਵਾਰਦਾਤਾਂ ਰਾਹੀਂ ਲੱਖਾਂ ਰੁਪਏ ਦੀ ਕਮਾਈ ਦੀ ਯੋਜਨਾ ਬਣਾ ਰਹੇ ਸਨ। ਫਿਲਹਾਲ ਦੋਵੇਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਵਰਤਿਆ ਗਿਆ ਹਥਿਆਰ ਇੱਕ ਪਿਸਟਲ ਵੀ ਬਰਾਮਦ ਹੋ ਗਿਆ ਹੈ।

ਸੁਨਿਆਰੇ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲੇ ਦੋ ਗੈਂਗਸਟਰ ਕਾਬੂ, ਪਿਸਟਲ ਵੀ ਬਰਾਮਦ

Jagraon News: ਜਗਰਾਓਂ ਦੇ ਕਮਲ ਚੌਂਕ ‘ਚ ਸਥਿਤ ਇੱਕ ਸੁਨਿਆਰੇ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲੇ ਦੋ ਸਥਾਨਕ ਗੈਂਗਸਟਰਾਂ ਨੂੰ ਜਗਰਾਓਂ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ। ਇਹ ਗੈਂਗਸਟਰ ਵਾਰਦਾਤ ਰਾਹੀਂ ਫਿਰੌਤੀ ਵਸੂਲ ਕੇ ਛੇਤੀ ਅਮੀਰ ਬਣਨ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੇ ਹਮਲੇ ਦੌਰਾਨ ਵਰਤਿਆ ਗਿਆ ਪਿਸਟਲ ਵੀ ਬਰਾਮਦ ਕਰ ਲਿਆ ਹੈ।

ਐਸਐਸਪੀ ਅੰਕੁਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਨੌਜਵਾਨ ਜਗਰਾਓਂ ਇਲਾਕੇ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਦੇ ਖ਼ਿਲਾਫ਼ ਪਹਿਲਾਂ ਤੋਂ ਵੀ ਲੜਾਈ-ਝਗੜਿਆਂ ਦੇ ਕਈ ਕੇਸ ਦਰਜ ਹਨ। ਉਹ ਦੌਕਾਨ ‘ਤੇ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ ਅਤੇ ਫਿਰੌਤੀ ਲਈ ਸੁਨਿਆਰੇ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸਨ।

SSP ਮੁਤਾਬਕ, ਇਹ ਗੈਂਗਸਟਰ ਇਕ-ਦੂਜੇ ਨਾਲ ਸਾਂਝ ਬਣਾਕੇ ਅਜਿਹੀਆਂ ਵਾਰਦਾਤਾਂ ਰਾਹੀਂ ਲੱਖਾਂ ਰੁਪਏ ਦੀ ਕਮਾਈ ਦੀ ਯੋਜਨਾ ਬਣਾ ਰਹੇ ਸਨ। ਫਿਲਹਾਲ ਦੋਵੇਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਵਰਤਿਆ ਗਿਆ ਹਥਿਆਰ ਇੱਕ ਪਿਸਟਲ ਵੀ ਬਰਾਮਦ ਹੋ ਗਿਆ ਹੈ।

ਪੁਲਿਸ ਹੁਣ ਇਨ੍ਹਾਂ ਨੂੰ ਰਿਮਾਂਡ ‘ਤੇ ਲੈ ਕੇ ਹੋਰ ਪੁੱਛਗਿੱਛ ਕਰੇਗੀ। ਉਮੀਦ ਹੈ ਕਿ ਰਿਮਾਂਡ ਦੌਰਾਨ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਗੈਂਗਸਟਰਾਂ ਦੇ ਹੋਰ ਸਾਥੀਆਂ ਜਾਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਮਿਲ ਸਕਦੀ ਹੈ।

Trending news

;