Punjab Farmers Protest: ਕਿਸਾਨ ਭਲਕੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਲਗਾਉਣਗੇ ਧਰਨੇ; ਜਾਣੋ ਪੂਰੀ ਡਿਟੇਲ
Advertisement
Article Detail0/zeephh/zeephh2699762

Punjab Farmers Protest: ਕਿਸਾਨ ਭਲਕੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਲਗਾਉਣਗੇ ਧਰਨੇ; ਜਾਣੋ ਪੂਰੀ ਡਿਟੇਲ

Punjab Farmers Protest: ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਪੰਜਾਬ ਦੇ ਕਿਸਾਨਾਂ ਨੂੰ ਧੱਕੇ ਨਾਲ ਚੁੱਕਣ ਪਿੱਛੋਂ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Punjab Farmers Protest: ਕਿਸਾਨ ਭਲਕੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਲਗਾਉਣਗੇ ਧਰਨੇ; ਜਾਣੋ ਪੂਰੀ ਡਿਟੇਲ

Punjab Farmers Protest (ਨਵਦੀਪ ਮਹੇਸ਼ਵਰੀ): ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਪੰਜਾਬ ਦੇ ਕਿਸਾਨਾਂ ਨੂੰ ਧੱਕੇ ਨਾਲ ਚੁੱਕਣ ਪਿੱਛੋਂ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ’ਚ ਜਲ ਰੋਕਥਾਮ ਬਿੱਲ ਨੂੰ ਪਾਸ ਕੀਤਾ ਗਿਆ ਹੈ। ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦਰਅਸਲ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਜਲ ਰੋਕਥਾਮ ਬਿੱਲ ਨੂੰ ਪਾਸ ਕਰਨ ਰੋਸ ਵਜੋਂ 31 ਮਾਰਚ ਨੂੰ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਧਰਨੇ ਲਗਾਏ ਜਾਣਗੇ। ਕਿਸਾਨਾਂ ਵੱਲੋਂ 31 ਮਾਰਚ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾਣਗੇ। 

ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ ਉਤੇ 31 ਮਾਰਚ ਨੂੰ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਦੇ ਪ੍ਰੋਗਰਾਮ ਦਾ ਵੇਰਵਾ: 

ਜ਼ਿਲ੍ਹਾ ਅੰਮ੍ਰਿਤਸਰ 2 ਜਗ੍ਹਾ : 
1) ਕੈਬਨਿਟ ਮੰਤਰੀ ਹਰਭਜਨ ਸਿੰਘ ਜੰਡਿਆਲਾ ਗੁਰੂ 
2) ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ 

ਜ਼ਿਲ੍ਹਾ  ਤਰਨ ਤਾਰਨ 4 ਜਗ੍ਹਾ : 
1) ਲਾਲਜੀਤ ਭੁੱਲਰ 
2) ਸਰਵਣ ਸਿੰਘ ਭਿੱਖੀਵਿੰਡ 
3)ਮਨਜਿੰਦਰ ਸਿੰਘ ਲਾਲਪੁਰਾ  
4) ਕਸ਼ਮੀਰ ਸਿੰਘ ਸੋਹਲ ਤਰਨ ਤਾਰਨ 

ਜ਼ਿਲ੍ਹਾ ਹੁਸ਼ਿਆਰਪੁਰ 02 ਜਗ੍ਹਾ:
1) ਜਸਬੀਰ ਸਿੰਘ ਰਾਜਾ MLA (ਟਾਂਡਾ ) 
2) ਕਰਮਬੀਰ ਸਿੰਘ ਘੁੰਮਣ MLA (ਦਸੂਹਾ)
3) ਡਾਕਟਰ ਰਵਜੋਤ ਸਿੰਘ ਮੰਤਰੀ 

ਜ਼ਿਲ੍ਹਾ ਗੁਰਦਾਸਪੁਰ 02 ਜਗ੍ਹਾ : 

1) ਅਮਨ ਸ਼ੇਰ ਸਿੰਘ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ( ਬਟਾਲਾ) 
2) MLA ਅਮਰਪਾਲ ਸਿੰਘ ( ਸ਼੍ਰੀ ਹਰਗੋਬਿੰਦਪੁਰ ) 

ਜ਼ਿਲ੍ਹਾ  ਪਠਾਨਕੋਟ 01 ਜਗ੍ਹਾ:  
1) ਲਾਲ ਚੰਦ ਕਟਾਰੂਚੱਕ

ਜ਼ਿਲ੍ਹਾ ਫਿਰੋਜ਼ਪੁਰ 4 ਜਗ੍ਹਾ : 
1) ਜ਼ੀਰਾ 
2) ਘੱਲ 
3) ਫਿਰੋਜ਼ਪੁਰ 
4) ਗੁਰੂਹਰਸਹਾਏ

ਜ਼ਿਲ੍ਹਾ  ਮੋਗਾ 4 ਜਗ੍ਹਾ : 
1) ਮੋਗਾ ਲੋਕਲ ਅਮਨਦੀਪ ਕੌਰ ਵਿਧਾਇਕ
2) ਮਨਜੀਤ ਬਲਾਸਪੁਰ
3) ਲਾਡੀ ਥੋਸ ਧਰਮਕੋਟ 
4) ਬਾਘਾ ਪੁਰਾਣਾ, ਅੰਮ੍ਰਿਤਪਾਲ ਸੁਖਾਨੰਦ                 

ਜ਼ਿਲ੍ਹਾ ਬਠਿੰਡਾ 2 ਜਗ੍ਹਾ : 
1) ਕੁਲਤਾਰ ਸੰਧਵਾਂ ਸਪੀਕਰ
2) ਬਲਕਾਰ ਸਿੱਧੂ ( kmsc) 
        
ਜ਼ਿਲ੍ਹਾ ਫਾਜ਼ਿਲਕਾ 1 ਜਗ੍ਹਾ :
1) ਨਰਿੰਦਰ ਸਿੰਘ ਸਵਨਾ ਵਿਧਾਇਕ                                                           

ਜ਼ਿਲ੍ਹਾ ਲੁਧਿਆਣਾ 1 ਜਗ੍ਹਾ : 
1) ਜਗਰਾਓਂ, ਸਰਬਜੀਤ ਕੌਰ ਮਾਣੂੰਕੇ 
2) ਜਗਤਾਰ ਸਿੰਘ ਦਿਆਲਪੁਰਾ 
3 ) ਹਰਦੀਪ ਸਿੰਘ ਮੁੰਡੀਆਂ 
 
ਜ਼ਿਲ੍ਹਾ ਜਲੰਧਰ 1 ਜਗ੍ਹਾ :
1) ਜਲੰਧਰ ਵਿਧਾਇਕ ਅਮਨਦੀਪ ਕੌਰ

ਜ਼ਿਲ੍ਹਾ ਪਟਿਆਲਾ 1 ਜਗ੍ਹਾ :
1) ਪਟਿਆਲਾ ਡਾਕਟਰ ਬਲਬੀਰ ਸਿੰਘ 
                                 
ਜ਼ਿਲ੍ਹਾ ਮਾਨਸਾ 1 ਜਗ੍ਹਾ :
1) ਸੁਨਾਮ    

ਜ਼ਿਲ੍ਹਾ ਮੁਕਤਸਰ 1 ਜਗ੍ਹਾ : 
1) ਗੁਰਮੀਤ ਸਿੰਘ ਖੁੱਡੀਆਂ                                                

ਜ਼ਿਲ੍ਹਾ ਕਪੂਰਥਲਾ 1 ਜਗ੍ਹਾ : 
1) ਬਲਬੀਰ ਸਿੰਘ ਸੀਚੇਵਾਲ

ਜ਼ਿਲ੍ਹਾ ਸੰਗਰੂਰ 1 ਜਗ੍ਹਾ : 
ਮੁੱਖ ਮੰਤਰੀ ਭਗਵੰਤ ਮਾਨ 

ਜ਼ਿਲ੍ਹਾ ਮਾਲੇਰਕੋਟਲਾ 1 ਜਗ੍ਹਾ :
ਜਮੀਲੂ ਮਲਿਕ

17 ਜ਼ਿਲ੍ਹਾ ਜਗ੍ਹਾ ਵਧ ਸਕਦੀਆਂ ਹਨ

31 ਮਾਰਚ ਨੂੰ ਜ਼ਿਲ੍ਹਾ ਮੋਗਾ ਵਿੱਚ 4 ਘੰਟਿਆਂ ਲਈ ਵਿਧਾਇਕ ਦੇ ਘਰਾਂ ਅੱਗੇ ਲੱਗਣ ਵਾਲੇ ਧਰਨਿਆਂ ਜਾਣਕਾਰੀ ਥੱਲੇ ਦਿੱਤੀ ਗਈ ਹੈ

1. ਜ਼ੋਨ ਬਾਘਾਪੁਰਾਣਾ ਵੱਲੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾ ਨੰਦ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ।

2. ਜ਼ੋਨ ਨਿਹਾਲ ਸਿੰਘ ਵਾਲਾ ਤੇ ਜ਼ੋਨ ਮੋਗਾ 1 ਦੇ 2 ਪਿੰਡ ਅਜੀਤਵਾਲ ਤੇ ਕੋਕਰੀ ਫੂਲਾ ਸਿੰਘ ਨੂੰ ਛੱਡ ਕੇ ਬਾਕੀਆਂ ਵੱਲੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ।

3. ਜ਼ੋਨ ਮੋਗਾ 2 ਅਤੇ ਜੋਨ ਕੋਟ ਈਸੇ ਖਾਂ ਦੇ 4 ਪਿੰਡ ਖੋਸਾ ਰਣਧੀਰ, ਲੁਹਾਰਾ,ਰੱਜੀ ਵਾਲਾ ਤੇ ਜਨੇਰ ਇਨ੍ਹਾਂ ਵੱਲੋਂ ਵਿਧਾਇਕ ਬੀਬੀ ਅਮਨਦੀਪ ਅਰੌੜਾ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ।

4. ਜ਼ੋਨ ਧਰਮਕੋਟ ਦੇ ਪਿੰਡ ਲੋਹਗੜ੍ਹ, ਭਿੰਡਰ, ਰੋਸ਼ਨ ਵਾਲਾ, ਇੰਦਗੜ੍ਹ ਅਤੇ ਜ਼ੋਨ ਫਤਿਹਗੜ੍ਹ ਪੰਜਤੂਰ ਤੇ ਜ਼ੋਨ ਕੋਟ ਈਸੇ ਖਾਂ ਦੇ 4 ਪਿੰਡਾਂ ਨੂੰ ਛੱਡਕੇ ਬਾਕੀਆਂ ਵੱਲੋਂ ਵਿਧਾਇਕ ਲਾਡੀ ਢੋਸ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ।

5. ਜ਼ੋਨ ਮੋਗਾ 1 ਦੇ ਪਿੰਡ ਅਜੀਤਵਾਲ, ਕੋਕਰੀ ਫੂਲਾ ਸਿੰਘ ਅਤੇ ਜ਼ੋਨ ਧਰਮਕੋਟ ਦੇ ਪਿੰਡ ਤਲਵੰਡੀ ਮੱਲੀਆਂ, ਕਿਸ਼ਨਪੁਰਾ ਕਲਾਂ,ਦਾਇਆ ਕੋਕਰੀ ਬੁੱਟਰਾਂ ਤੇ ਦਾਨੂ ਵਾਲਾ ਇਹ ਪਿੰਡ ਜਗਰਾਓਂ ਵਿਧਾਇਕ ਬੀਬੀ ਮਾਣੂਕੇ ਦੇ ਘਰ ਅੱਗੇ ਲੱਗ ਰਹੇ ਧਰਨੇ ਵਿੱਚ ਸ਼ਾਮਲ ਹੋਣਗੇ।

ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ, ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਾਹ ਵਾਲਾ, ਜ਼ਿਲ੍ਹਾ ਸਕੱਤਰ ਹਰਮੰਦਰ ਸਿੰਘ ਡੇਮਰੂ, ਜ਼ਿਲ੍ਹਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਧਰਮ ਸਿੰਘ ਨੇ ਅਪੀਲ ਕੀਤੀ ਹੈ ਕਿ ਮੋਗਾ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਅਤੇ ਜ਼ੋਨਾਂ ਦੇ ਪ੍ਰਧਾਨ, ਅਹੁਦੇਦਾਰ ਇਹ ਜਾਣਕਾਰੀ ਪਿੰਡਾਂ ਤੱਕ ਦੇਣ ਤੇ ਪੂਰੀ ਤਿਆਰੀ ਕਰਕੇ ਵੱਡੇ ਕਾਫਲੇ ਲੈਕੇ ਮੰਤਰੀਆਂ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾਣ।

Trending news

;