Ludhiana News: ਛੱਤ ਡਿੱਗਣ ਕਾਰਨ ਲੜਕੀ ਦੀ ਮੌਤ; ਮਾਪੇ ਅਤੇ ਭਰਾ ਜ਼ਖਮੀ
Advertisement
Article Detail0/zeephh/zeephh2827113

Ludhiana News: ਛੱਤ ਡਿੱਗਣ ਕਾਰਨ ਲੜਕੀ ਦੀ ਮੌਤ; ਮਾਪੇ ਅਤੇ ਭਰਾ ਜ਼ਖਮੀ

Ludhiana News: ਲੁਧਿਆਣਾ ਵਿੱਚ ਛੱਤ ਡਿੱਗਣ ਕਾਰਨ 13 ਸਾਲਾ ਲੜਕੀ ਦੀ ਮੌਤ ਹੋ ਗਈ। ਹਾਦਸੇ ਵਿੱਚ 3 ਲੋਕ ਜ਼ਖਮੀ ਹੋ ਗਏ। 

Ludhiana News: ਛੱਤ ਡਿੱਗਣ ਕਾਰਨ ਲੜਕੀ ਦੀ ਮੌਤ; ਮਾਪੇ ਅਤੇ ਭਰਾ ਜ਼ਖਮੀ

Ludhiana News: ਲੁਧਿਆਣਾ ਵਿੱਚ ਛੱਤ ਡਿੱਗਣ ਕਾਰਨ 13 ਸਾਲਾ ਲੜਕੀ ਦੀ ਮੌਤ ਹੋ ਗਈ। ਹਾਦਸੇ ਵਿੱਚ 3 ਲੋਕ ਜ਼ਖਮੀ ਹੋ ਗਏ। ਜ਼ਖਮੀ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮਾਡਲ ਟਾਊਨ ਇਲਾਕੇ ਦੇ ਡਾ. ਅੰਬੇਡਕਰ ਨਗਰ ਵਿੱਚ ਸੋਗ ਹੈ। ਮ੍ਰਿਤਕ ਲੜਕੀ ਦਾ ਨਾਮ ਕੋਮਲਪ੍ਰੀਤ ਹੈ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।

ਸਥਾਨਕ ਨਿਵਾਸੀ ਸੋਹਣ ਸਿੰਘ ਨੇ ਦੱਸਿਆ ਕਿ ਇੱਕ ਘਰ ਦੀ ਛੱਤ ਡਿੱਗ ਗਈ। ਰਾਤ ਨੂੰ ਲਗਭਗ 12 ਵਜੇ ਤੋਂ ਬਾਅਦ ਲੈਂਟਰ ਡਿੱਗ ਗਈ। ਨਮੀ ਕਾਰਨ ਲੈਂਟਰ ਦੀ ਹਾਲਤ ਖਰਾਬ ਸੀ ਅਤੇ ਬਾਹਰੋਂ ਸਰੀਆ ਦਿਖਾਈ ਦੇ ਰਿਹਾ ਸੀ। ਇੱਕ ਕਮਰੇ ਵਿੱਚ ਇੱਕ ਬਿਸਤਰੇ 'ਤੇ ਤਿੰਨ ਲੋਕ ਸੁੱਤੇ ਹੋਏ ਸਨ ਅਤੇ ਲੜਕੀ ਦਾ ਭਰਾ ਮੰਜੇ 'ਤੇ ਸੌਂ ਰਿਹਾ ਸੀ। ਲੜਕੀ ਕੋਮਲਪ੍ਰੀਤ ਆਪਣੇ ਪਿਤਾ ਹਰਦਿਆਲ ਸਿੰਘ ਕਾਲਾ ਅਤੇ ਮਾਂ ਬਲਜਿੰਦਰ ਕੌਰ ਨਾਲ ਬਿਸਤਰੇ 'ਤੇ ਪਈ ਸੀ। ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ।

ਉਸਦੀ ਮਾਂ ਦੇ ਸਿਰ ਵਿੱਚ ਵੀ ਗੰਭੀਰ ਸੱਟ ਲੱਗੀ ਸੀ। ਮ੍ਰਿਤਕ ਕੋਮਲਪ੍ਰੀਤ 7ਵੀਂ ਜਮਾਤ ਵਿੱਚ ਪੜ੍ਹਦੀ ਸੀ। ਕੋਮਲਪ੍ਰੀਤ ਦੇ ਪਿਤਾ ਦਾ ਆਪਣਾ ਘਰ ਹੈ। ਪੋਸਟਮਾਰਟਮ ਤੋਂ ਬਾਅਦ ਪਰਿਵਾਰ ਉਸਦੀ ਲਾਸ਼ ਦਾ ਸਸਕਾਰ ਕਰੇਗਾ। ਗਰੀਬ ਪਰਿਵਾਰ ਹੋਣ ਕਰਕੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੀ ਵਿੱਤੀ ਮਦਦ ਕਰੇ।

ਇਹ ਵੀ ਪੜ੍ਹੋ: Law Against Sacrilege: ਮਾਨ ਸਰਕਾਰ ਬੇਅਦਬੀ ਮਾਮਲਿਆਂ ਖਿਲਾਫ਼ ਲਿਆਵੇਗੀ ਕਾਨੂੰਨ; ਵਿਸ਼ੇਸ਼ ਇਜਲਾਸ ਵਿੱਚ ਪਾਸ ਹੋਵੇਗਾ ਕਾਨੂੰਨ

ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਨਿਗਮ ਅਧਿਕਾਰੀਆਂ ਨੇ ਖੰਡਰ ਇਮਾਰਤਾਂ ਦਾ ਨਿਰੀਖਣ ਕਿਉਂ ਨਹੀਂ ਕੀਤਾ। ਜੇਕਰ ਇਮਾਰਤ ਖੰਡਰ ਹੁੰਦੀ ਤਾਂ ਪਰਿਵਾਰ ਨੂੰ ਪਹਿਲਾਂ ਹੀ ਨੋਟਿਸ ਦਿੱਤਾ ਜਾਂਦਾ ਜਾਂ ਸਰਕਾਰ ਉਨ੍ਹਾਂ ਦੀ ਮਦਦ ਕਰਦੀ।

ਬਠਿੰਡਾ ਵਿੱਚ ਘਰ ਦੀ ਛੱਤ ਡਿੱਗੀ

ਬੀਤੇ ਕੱਲ੍ਹ ਬਠਿੰਡਾ ਵਿੱਚ ਪਈ ਹਲਕੀ ਬਾਰਿਸ਼ ਕਾਰਨ ਬਠਿੰਡਾ ਦੇ ਪੂਜਾ ਵਾਲਾ ਮੁਹੱਲੇ ਦੇ ਇੱਕ ਘਰ ਦੀ ਛੱਤ ਡਿੱਗ ਗਈ। ਇਹ ਪਰਿਵਾਰ ਕਾਫੀ ਗਰੀਬ ਦੱਸਿਆ ਜਾ ਰਿਹਾ ਹੈ। ਇਸ ਪਰਿਵਾਰ ਵਿੱਚ ਕੋਈ ਵੀ ਕਮਾਉਣ ਵਾਲਾ ਵਿਅਕਤੀ ਨਹੀਂ ਹੈ।  ਮਕਾਨ ਦੀ ਛੱਤ ਡਿੱਗਣ ਕਾਰਨ ਘਰ ਦਾ ਸਾਰਾ ਸਮਾਨ ਤਬਾਹ ਹੋ ਗਿਆ ਹੈ। ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਪਰਿਵਾਰ ਦੀਆਂ ਦੋ ਕੁੜੀਆਂ ਕੰਮ ਕਰਦੀਆਂ ਹਨ।

ਪਰਿਵਾਰ ਦੀ ਬਜ਼ੁਰਗ ਔਰਤ ਅਤੇ ਉਸ ਦੀ ਬੇਟੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਦਦ ਕਰਨ ਦੀ ਕੀਤੀ ਅਪੀਲ ਘਰ ਵਿੱਚ ਕੋਈ ਵੀ ਪੁਰਸ਼ਮੈਂਬਰ ਨਹੀਂ ਹੈ ਅਸੀਂ ਆਪ ਹੀ ਕਮਾ ਕੇ ਖਾਂਦੀਆਂ ਹਾਂ ਇਸ ਨੁਕਸਾਨ ਦੀ ਭਰਪਾਈ ਸਾਡੇ ਤੋਂ ਮੁਸ਼ਕਿਲ ਹੈ ਜੇ ਕੋਈ ਸਾਡੀ ਸਰਕਾਰ ਜਾਂ ਹੋਰ ਕੋਈ ਵੀ ਮਦਦ ਕਰੇ ਤਾਂ ਸਾਡੇ ਘਰ ਦੀ ਛੱਤ ਦੁਬਾਰਾ ਖੜ੍ਹੀ ਹੋ ਸਕਦੀ ਹੈ।

ਇਹ ਵੀ ਪੜ੍ਹੋ: Sukhbir Badal: ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ

TAGS

Trending news

;