ਅੰਮ੍ਰਿਤਸਰ ਵਿੱਚ 14 ਸਾਲਾ ਬੱਚੇ ਦਾ ਕਤਲ ਕਰਨ ਵਾਲੇ ਬਦਮਾਸ਼ ਦਾ ਐਨਕਾਊਂਟਰ
Advertisement
Article Detail0/zeephh/zeephh2688980

ਅੰਮ੍ਰਿਤਸਰ ਵਿੱਚ 14 ਸਾਲਾ ਬੱਚੇ ਦਾ ਕਤਲ ਕਰਨ ਵਾਲੇ ਬਦਮਾਸ਼ ਦਾ ਐਨਕਾਊਂਟਰ

 ਅੰਮ੍ਰਿਤਸਰ ਵਿੱਚ ਪੁਲਿਸ ਅਤੇ ਬਦਮਾਸ਼ ਵਿਚਾਲੇ ਐਨਕਾਊਂਟਰ ਹੋਣ ਦੀ ਖ਼ਬਰ ਸਹਾਮਣੇ ਆਈ ਹੈ। ਇਸ ਘਟਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਦੇ ਵੱਲੋਂ ਹੱਤਿਆ ਦੇ ਆਰੋਪੀ ਨੂੰ ਹਥਿਆਰ ਦੀ ਰਿਕਵਰੀ ਦੇ ਲਈ ਲੈ ਕੇ ਆਏ ਸੀ। ਉਸ ਵੇਲੇ ਉਸ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਦੱਸਦਈਏ ਕਿ ਅੰਮ੍ਰਿਤਸਰ ਦੇ ਕਸਬਾ ਮਹਿਤਾ ਦੇ ਪਿੰਡ ਖੱਬੇ ਰਾਜਪੂਤਾ ਵਿਚ ਹੋਏ ਫੁੱਟ

ਅੰਮ੍ਰਿਤਸਰ ਵਿੱਚ 14 ਸਾਲਾ ਬੱਚੇ ਦਾ ਕਤਲ ਕਰਨ ਵਾਲੇ ਬਦਮਾਸ਼ ਦਾ ਐਨਕਾਊਂਟਰ

Amritsar News: ਅੰਮ੍ਰਿਤਸਰ ਵਿੱਚ ਪੁਲਿਸ ਅਤੇ ਬਦਮਾਸ਼ ਵਿਚਾਲੇ ਐਨਕਾਊਂਟਰ ਹੋਣ ਦੀ ਖ਼ਬਰ ਸਹਾਮਣੇ ਆਈ ਹੈ। ਇਸ ਘਟਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਦੇ ਵੱਲੋਂ ਹੱਤਿਆ ਦੇ ਆਰੋਪੀ ਨੂੰ ਹਥਿਆਰ ਦੀ ਰਿਕਵਰੀ ਦੇ ਲਈ ਲੈ ਕੇ ਆਏ ਸੀ। ਉਸ ਵੇਲੇ ਉਸ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ।

ਦੱਸਦਈਏ ਕਿ ਅੰਮ੍ਰਿਤਸਰ ਦੇ ਕਸਬਾ ਮਹਿਤਾ ਦੇ ਪਿੰਡ ਖੱਬੇ ਰਾਜਪੂਤਾ ਵਿਚ ਹੋਏ ਫੁੱਟਬਾਲ ਟੂਰਨਾਮੈਂਟ ਦੇ ਦੌਰਾਨ 14 ਸਾਲਾ ਗੁਰਸੇਵਕ ਦੀ ਹੱਤਿਆ ਦੇ ਮੁੱਖ ਆਰੋਪੀ ਕੁਲਬੀਰ ਸਿੰਘ ਦਾ ਐਨਕਾਊਂਟਰ ਕੀਤਾ ਗਿਆ ਹੈ। ਐਨਕਾਊਂਟਰ ਦੇ ਦੌਰਾਨ ਕੁਲਬੀਰ ਦੇ ਪੈਰ ਉੱਤੇ ਗੋਲੀ ਲੱਗੀ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਕਿਹਾ ਕਿ ਕੁਲਬੀਰ ਸਿੰਘ ਨੂੰ ਪਹਿਲਾਂ ਹੀ ਸਾਡੇ ਵੱਲੋਂ ਰਾਊਂਡ ਅੱਪ ਕਰ ਲਿਆ ਗਿਆ ਸੀ ਅਤੇ ਉਹ ਪੁਲਿਸ ਦੀ ਕਸਟਡੀ ਵਿੱਚ ਸੀ, ਜਦੋਂਕਿ ਉਸ ਦਾ ਦੂਜਾ ਸਾਥੀ ਫਿਲਹਾਲ ਫਰਾਰ ਦੱਸਿਆ ਜਾ ਰਿਹਾ, ਅੱਜ ਕੁਲਬੀਰ ਸਿੰਘ ਨੂੰ ਹਥਿਆਰ ਦੀ ਰਿਕਵਰੀ ਦੇ ਲਈ ਲੈ ਕੇ ਆਏ ਸੀ ਉਸੀ ਦੌਰਾਨ ਉਸਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ, ਤੇ ਉਸ ਦੇ ਵੱਲੋਂ ਪੁਲਿਸ ਦੇ ਉੱਤੇ ਕੀਤੀ ਗਈ ਫਾਇਰਿੰਗ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਅਤੇ ਉਸ ਦੌਰਾਨ ਪੁਲਿਸ ਦੀ ਗੋਲੀ ਕੁਲਬੀਰ ਦੇ ਪੈਰ ਤੇ ਲੱਗੀ।

Trending news

;