Samrala News : ਪਿਛਲੇ ਮਹੀਨੇ ਆਏ ਭਾਰੀ ਮੀਂਹ ਕਾਰਨ ਸਮਰਾਲਾ ਹਲਕੇ ਦੇ ਪਿੰਡ ਮਾਨੂਪੁਰ ਵਿੱਚ ਇੱਕ ਗਰੀਬ ਪਰਿਵਾਰ ਦਾ ਕੱਚਾ ਘਰ ਢਹਿ ਗਿਆ ਸੀ।
Trending Photos
Samrala News (ਵਰੁਣ ਕੌਸ਼ਲ): ਪਿਛਲੇ ਮਹੀਨੇ ਆਏ ਭਾਰੀ ਮੀਂਹ ਕਾਰਨ ਸਮਰਾਲਾ ਹਲਕੇ ਦੇ ਪਿੰਡ ਮਾਨੂਪੁਰ ਵਿੱਚ ਇੱਕ ਗਰੀਬ ਪਰਿਵਾਰ ਦਾ ਕੱਚਾ ਘਰ ਢਹਿ ਗਿਆ ਸੀ। ਮਕਾਨ ਦੀ ਉਸਾਰੀ ਲਈ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੰਟੂ ਗਰੇਵਾਲ ਸਮੇਤ ਪ੍ਰਵਾਸੀ ਭਾਰਤੀ ਵੀ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਅੱਗੇ ਆਏ ਹਨ।
ਪਿਛਲੇ ਮਹੀਨੇ ਦੀ 29 ਤਰੀਕ ਨੂੰ ਇਸ ਪਿੰਡ ਦੇ ਲਖਬੀਰ ਸਿੰਘ ਦੇ ਘਰ ਦੀ ਛੱਤ ਭਾਰੀ ਮੀਂਹ ਕਾਰਨ ਡਿੱਗ ਗਈ ਸੀ ਅਤੇ ਤਿੰਨ ਮਾਸੂਮ ਬੱਚਿਆਂ ਨਾਲ ਸੁੱਤੀ ਹੋਈ ਉਨ੍ਹਾਂ ਦੀ ਮਾਂ ਦੀ ਛੱਤ ਦੇ ਮਲਬੇ ਹੇਠ ਦੱਬ ਜਾਣ ਕਾਰਨ ਮੌਤ ਹੋ ਗਈ ਸੀ। ਇਸ ਪਰਿਵਾਰ ਦੇ ਕੱਚੇ ਘਰ ਤੇ ਪੱਕੀ ਛੱਤ ਪਾਉਣ ਲਈ ਆਪਣੇ ਸਾਥੀਆਂ ਸਮੇਤ ਆਰਥਿਕ ਮਦਦ ਕਰਨ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੰਟੂ ਗਰੇਵਾਲ ਅਤੇ ਪਾਰਟੀ ਦੇ ਲੀਗਲ ਸੈਲ ਤੇ ਜਨਰਲ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਆਪਣੇ ਕੋਲੋਂ ਪਰਿਵਾਰ ਦੀ 31 ਹਜ਼ਾਰ ਰੁਪਏ ਦੀ ਆਰਥਿਕ ਮਦਦ ਕਰਨ ਲਈ ਆਏ ਹਨ।
ਉਨ੍ਹਾਂ ਪਿੰਡ ਦੇ ਹੋਰ ਪਰਿਵਾਰਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋੜਵੰਦ ਪਰਿਵਾਰਾਂ ਦੀ ਅਜਿਹੇ ਜਾਨੀ ਨੁਕਸਾਨ ਹੋਣ ਤੋਂ ਪਹਿਲਾਂ ਹੀ ਆਰਥਿਕ ਸਹਾਇਤਾ ਕਰਨ ਲਈ ਅੱਗੇ ਆਉਣ। ਉਨ੍ਹਾਂ ਨੇ ਕਿਹਾ ਕਿ ਇਸ ਪਰਿਵਾਰ ਦੀ ਹੋਰ ਵੀ ਆਰਥਿਕ ਮਦਦ ਕੀਤੀ ਜਾਵੇਗੀ ਅਤੇ ਸਰਕਾਰ ਜਾਂ ਪ੍ਰਸ਼ਾਸਨ ਕੋਲੋਂ ਵੀ ਇਸ ਪਰਿਵਾਰ ਨੂੰ ਪੱਕਾ ਘਰ ਬਣਾਉਣ ਲਈ ਆਰਥਿਕ ਸਹਾਇਤਾ ਦਿਵਾਉਣ ਦੇ ਯਤਨ ਕੀਤੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਫਲੈਕਸ ਬੋਰਡਾਂ ਸਮੇਤ ਫੋਕੀ ਸ਼ੋਹਰਤ ਲਈ ਕੀਤੇ ਜਾ ਰਹੇ ਖਰਚਾ ਦੇ ਬਜਾਏ ਅਜਿਹੇ ਪਰਿਵਾਰਾਂ ਦੀ ਮਦਦ ਕਰਦੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਵਿੱਚ ਜਾਨ ਗੁਆਉਣ ਵਾਲੇ ਵਿਅਕਤੀਆਂ ਨੂੰ ਮੁੜ ਵਾਪਸ ਨਹੀਂ ਲਿਆਂਦਾ ਜਾ ਸਕਦਾ। ਲਖਬੀਰ ਸਿੰਘ ਨੇ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਮਿੰਟੂ ਗਰੇਵਾਲ ਸਮੇਤ ਕੁਝ ਪ੍ਰਵਾਸੀ ਭਾਰਤੀਆਂ ਨੇ ਵੀ ਆਰਥਿਕ ਸਹਾਇਤਾ ਭੇਜੀ ਹੈ। ਸਮਾਜ ਸੇਵੀਆਂ ਵੱਲੋਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੇਰਾ ਕਮਰਾ ਤਿਆਰ ਹੋ ਰਿਹਾ ਹੈ।
ਇਹ ਵੀ ਪੜ੍ਹੋ: Chandigarh Furniture Market: ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਨੂੰ ਕੀਤਾ ਢਹਿ-ਢੇਰੀ; ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ