ਪੰਜਾਬ ਵਾਸੀਆਂ ਲਈ ਰਾਹਤ ਦੀ ਖਬਰ! ਭਾਰਤ-ਪਾਕਿਸਤਾਨ ਦੀ ਜੰਗ ਦੌਰਾਨ ਬੰਦ ਹੋਈ ਏਅਰਲਾਈਨ ਮੁੜ ਹੋਵੇਗੀ ਸ਼ੁਰੂ
Advertisement
Article Detail0/zeephh/zeephh2819371

ਪੰਜਾਬ ਵਾਸੀਆਂ ਲਈ ਰਾਹਤ ਦੀ ਖਬਰ! ਭਾਰਤ-ਪਾਕਿਸਤਾਨ ਦੀ ਜੰਗ ਦੌਰਾਨ ਬੰਦ ਹੋਈ ਏਅਰਲਾਈਨ ਮੁੜ ਹੋਵੇਗੀ ਸ਼ੁਰੂ

Amritsar News: ਭਾਰਤ ਅਤੇ ਪਾਕਿਸਤਾਨ ਦੀ ਜੰਗ ਦੇ ਦੌਰਾਨ ਬੰਦ ਹੋਈ NEOS ਏਅਰਲਾਈਨਸ, ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਤੋਂ 2 ਜੁਲਾਈ ਤੋਂ ਫ਼ਿਰ ਤੋਂ ਸ਼ੁਰੂ ਹੋਵੇਗੀ। ਏਅਰਲਾਈਨ ਦੇ ਮੁੜ ਸ਼ੁਰੂ ਹੋਂਣ ਨਾਲ ਮਿਲਾਨ, ਟੋਰੋਂਟੋ ਅਤੇ ਨਿਊਯਾਰਕ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।

 

ਪੰਜਾਬ ਵਾਸੀਆਂ ਲਈ ਰਾਹਤ ਦੀ ਖਬਰ! ਭਾਰਤ-ਪਾਕਿਸਤਾਨ ਦੀ ਜੰਗ ਦੌਰਾਨ ਬੰਦ ਹੋਈ ਏਅਰਲਾਈਨ ਮੁੜ ਹੋਵੇਗੀ ਸ਼ੁਰੂ

Amritsar News (ਭਰਤ ਸ਼ਰਮਾ): ਪਹਿਲਗਾਮ ਵਿਖੇ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੰਗ ਲੱਗ ਗਈ ਸੀ। ਜਿਸ ਕਾਰਨ ਬਹੁਤ ਸਾਰੀਆਂ ਏਅਰਲਾਇਨਸ ਪ੍ਰਭਾਵਿਤ ਹੋਇਆ ਸਨ, ਜਿਸ ਦੇ ਵਿੱਚੋਂ NEOS ਏਅਰਲਾਇਸ ਵੀ ਇੱਕ ਸੀ। ਇਹ ਏਅਰਲਾਈਨਸ 6 ਮਈ ਤੋਂ ਹੀ ਅੰਮ੍ਰਿਤਸਰ ਅੰਤਰਰਾਸ਼ਟਰੀ ਏਰਪੋਰਟ ਲਈ ਬੰਦ ਪਈ ਸੀ, ਜੋ ਕਿ ਹੁਣ 2 ਜੁਲਾਈ ਤੋਂ ਮੁੜ ਤੋਂ ਸ਼ੁਰੂ ਹੋ ਰਹੀ ਹੈ।  

ਪੰਜਾਬ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਸ ਏਅਰਲਾਈਨਸ ਦੇ ਰਾਹੀ ਵਿਦੇਸ਼ਾਂ ਵੱਲ ਰੁੱਖ ਕਰਦੇ ਸਨ, ਪਰ ਜੰਗ ਦੇ ਦੌਰਾਨ ਏਅਰਲਾਈਨਜ ਬੰਦ ਹੋਣ ਦੇ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਹੁਣ 2 ਜੁਲਾਈ ਤੋਂ ਮੁੜ ਤੋਂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ NEOS ਏਅਰਲਾਈਨ ਸ਼ੁਰੂ ਹੋਣ ਜਾ ਰਹੀ ਹੈ।

ਏਅਰਲਾਈਨ ਦੇ ਅੰਮ੍ਰਿਤਸਰ ਏਅਰਪੋਰਟ ਦੇ ਮੈਨੇਜਰ ਅਮਿਤ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਲੱਗੀ ਜੰਗ ਦੇ ਕਾਰਨ 6 ਮਈ ਤੋਂ NEOS ਏਅਰਲਾਈਨ ਦੀਆਂ ਸਾਰੀਆਂ ਹਵਾਈ ਉਡਾਣਾਂ ਅੰਮ੍ਰਿਤਸਰ ਅੰਤਰਰਾਸ਼ਟਰੀ ਏਰਪੋਰਟ ਤੋਂ ਬੰਦ ਕਰ ਦਿੱਤੀਆਂ ਗਈਆਂ ਸਨ, ਪਰ ਹੁਣ ਹਾਲਾਤ ਫ਼ਿਰ ਤੋਂ ਸਹੀ ਹੋਣ ਦੇ ਕਾਰਨ ਮੁੜ ਦੋ ਜੁਲਾਈ ਤੋਂ ਇਸ ਏਅਰਲਾਈਨ ਦੀਆਂ ਉਡਾਨਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਉਹਨਾਂ ਨੇ ਕਿਹਾ ਕਿ ਇਹ ਏਅਰਲਾਈਨ ਹਫਤੇ ਦੇ ਵਿੱਚ ਦੋ ਵਾਰ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਤੋਂ ਉਡਾਣ ਭਰੇਗੀ। ਇਸ ਏਅਰਲਾਈਨ ਦਾ ਜਹਾਜ਼ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਮਿਲਾਨ ਦੇ ਲਈ ਉਡਾਣ ਭਰੇਗਾ। ਉਹਨਾਂ ਨੇ ਦੱਸਿਆ ਕਿ ਹਵਾਈ ਜਹਾਜ 359 ਸੀਟਰ ਹੈ, ਅਤੇ ਉਡਾਣ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਵਾਈਫਾਈ ਉਪਲੱਬਧ ਰਹੇਗਾ। ਉਹਨਾਂ ਨੇ ਕਿਹਾ ਕਿ ਬੁਕਿੰਗ ਸ਼ੁਰੂ ਹੋ ਚੁੱਕੀ ਹੋਈ ਹੈ, ਪੰਜਾਬ ਵਾਸੀ ਹੁਣ ਮੁੜ ਤੋਂ ਇਸ NEOS ਏਅਰਲਾਈਨ ਦਾ ਆਨੰਦ ਮਾਨ ਸਕਣਗੇ। 

TAGS

Trending news

;