Punjab News: ਪੰਜਾਬ ਵਿੱਚ ਲੜਕੀ ਨੂੰ ਅਗਵਾ ਕਰਕੇ ਪਾਸਟਰ ਨੇ ਜਬਰੀ ਕਰਵਾਇਆ ਧਰਮ ਪਰਿਵਰਤਨ
Advertisement
Article Detail0/zeephh/zeephh2731843

Punjab News: ਪੰਜਾਬ ਵਿੱਚ ਲੜਕੀ ਨੂੰ ਅਗਵਾ ਕਰਕੇ ਪਾਸਟਰ ਨੇ ਜਬਰੀ ਕਰਵਾਇਆ ਧਰਮ ਪਰਿਵਰਤਨ

Punjab News:  ਪੰਜਾਬ ਵਿੱਚ ਇੱਕ ਲੜਕੀ ਨੂੰ ਹਥਿਆਰਾਂ ਦੇ ਜ਼ੋਰ ਉਤੇ ਅਗਵਾ ਕਰਕੇ ਪਾਸਟਰ ਵੱਲੋਂ ਧੱਕੇ ਨਾਲ ਧਰਮ ਪਰਿਵਰਤਨ ਕਰਵਾਇਆ ਗਿਆ।

Punjab News: ਪੰਜਾਬ ਵਿੱਚ ਲੜਕੀ ਨੂੰ ਅਗਵਾ ਕਰਕੇ ਪਾਸਟਰ ਨੇ ਜਬਰੀ ਕਰਵਾਇਆ ਧਰਮ ਪਰਿਵਰਤਨ

Punjab News: ਪੰਜਾਬ ਵਿੱਚ ਇੱਕ ਲੜਕੀ ਨੂੰ ਹਥਿਆਰਾਂ ਦੇ ਜ਼ੋਰ ਉਤੇ ਅਗਵਾ ਕਰਕੇ ਪਾਸਟਰ ਵੱਲੋਂ ਧੱਕੇ ਨਾਲ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪਾਸਟਰ ਦਾ ਰਿਸ਼ਤੇਦਾਰ ਕੁੜੀ ਨਾਲ ਤਿੰਨ ਮਹੀਨੇ ਜਬਰ ਜਨਾਹ ਕਰਦਾ ਰਿਹਾ ਤੇ ਪੀੜਤਾ ਇੱਕ ਮਹੀਨੇ ਦੀ ਗਰਭਵਤੀ ਹੈ। ਇਹ ਸਾਰਾ ਮਾਮਲਾ ਡੇਰਾ ਬਾਬਾ ਨਾਨਕ ਨਾਲ ਸਬੰਧਤ ਹੈ।
ਪੀੜਤ ਲੜਕੀ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਸੈਲਰ ਵਿੱਚ ਕੰਮ ਕਰਦੀ ਸੀ ਉਥੋਂ ਉਸ ਨੂੰ ਅਗਵਾ ਕੀਤਾ ਗਿਆ ਸੀ। ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਰੱਖਿਆ ਗਿਆ ਸੀ ਤੇ ਰੋਜ਼ ਉਸ ਨਾਲ ਕੁੱਟਮਾਰ ਕਰਦੇ ਸਨ। ਉਸ ਤੋਂ ਹਥਿਆਰਾਂ ਦਾ ਡਰਾਵਾ ਦੇ ਕੇ ਦਸਤਖਤ ਕਰਵਾਏ ਗਏ। ਇਸ ਤੋਂ ਬਾਅਦ ਕਹਿੰਦੇ ਕਿ ਉਸ ਦੀ ਕੋਰਟ ਮੈਰਿਜ ਹੋ ਗਈ ਹੈ। ਉਸ ਦਾ ਪਰਿਵਾਰ ਪਰੇਸ਼ਾਨ ਹੋ ਕੇ ਪੀੜਤਾ ਨੂੰ ਲੱਭ ਰਿਹਾ ਸੀ। ਸਵਾ ਤਿੰਨ ਮਹੀਨੇ ਬਾਅਦ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਜਾਲ ਵਿਚੋਂ ਭੱਜ ਕੇ ਆਈ। 

ਲੜਕੀ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਘਰ ਆ ਕੇ ਧਮਕੀ ਦੇ ਕੇ ਗਏ ਸਨ ਉਸ ਨੂੰ ਤੇ ਉਸ ਦੇ ਭਰਾ ਨੂੰ ਜਾਨੋਂ ਮਾਰ ਕੇ ਘਰ ਨੂੰ ਅੱਗ ਲਗਾ ਦੇਣਗੇ। ਪੁਲਿਸ ਵੱਲੋਂ ਮਾਮਲਾ ਦਰਜ ਹੋਣ ਦੇ ਬਾਵਜੂਦ ਅਜੇ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ। 13 ਲੋਕਾਂ ਵਿਰੁੱਧ 20 ਅਪ੍ਰੈਲ ਨੂੰ ਪਰਚਾ ਦਰਜ ਹੋਇਆ ਸੀ ਪਰ ਹੁਣ ਤੱਕ ਕੋਈ ਵੀ ਠੋਸ ਕਾਰਵਾਈ ਨਹੀਂ ਹੋਈ ਹੈ। ਪੁਲਿਸ ਕੋਲ ਗੁਹਾਰ ਲਗਾਉਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। 

ਸੂਬੇ ਦੀ ਇਹ ਤੀਜੀ ਘਟਨਾ ਹੈ ਜਿਸ ਵਿਚ ਈਸਾਈ ਪਾਸਟਰ ਸ਼ਾਮਲ ਹਨ। ਇਸ ਤੋਂ ਪਹਿਲਾਂ ਮੋਹਾਲੀ ਦੇ ਬਜਿੰਦਰ ਸਿੰਘ ਨੂੰ ਜਬਰ ਜਨਾਹ ਦੇ ਦੋਸ਼ਾਂ ਵਿਚ ਸਜ਼ਾ ਸੁਣਾਈ ਗਈ ਸੀ। ਇਕ ਹੋਰ ਕੇਸ ਵਿਚ ਗੁਰਦਾਸਪੁਰ ਦੇ ਜਸ਼ਨ ਗਿੱਲ ਨੂੰ ਇਸੇ ਤਰ੍ਹਾਂ ਦੇ ਅਪਰਾਧਾਂ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਵਿਚ ਦਰਜ ਕੀਤੀ ਗਈ ਐੱਫਆਈਆਰ ਵਿਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 70, 127 (4) ਅਤੇ 61 (2) ਲਗਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਅਖਾੜਾ ਪਿੰਡ 'ਚ ਪੁਲਿਸ ਅਤੇ ਪਿੰਡ ਵਾਸੀਆਂ 'ਚ ਟਕਰਾਅ, ਤਣਾਅ ਪੂਰਨ ਹਾਲਾਤ

Trending news

;