Fazilka News: ਫਾਜ਼ਿਲਕਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਝੁੱਗੀ ਜਵਾਹਰ ਸਿੰਘ ਵਾਲਾ 'ਚ ਛਾਪਾ ਮਾਰ ਕੇ ਮੈਡੀਕਲ ਸੰਚਾਲਕ ਦੇ ਘਰੋਂ 6 ਲੱਖ ਦੇ ਕਰੀਬ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
Trending Photos
Fazilka News: ਫਾਜ਼ਿਲਕਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਝੁੱਗੀ ਜਵਾਹਰ ਸਿੰਘ ਵਾਲਾ 'ਚ ਛਾਪਾ ਮਾਰ ਕੇ ਮੈਡੀਕਲ ਸੰਚਾਲਕ ਦੇ ਘਰੋਂ 6 ਲੱਖ ਦੇ ਕਰੀਬ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਿਸ 'ਚ ਪੰਜਾਬ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਇੱਕ ਮੁਖ਼ਬਰ ਦੀ ਸੂਚਨਾ 'ਤੇ ਵੱਡੀ ਕਾਰਵਾਈ ਕੀਤੀ ਹੈ, ਜਿਸ ਦੇ ਤਹਿਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਕੈਮਿਸਟ ਵੱਲੋਂ ਵੱਡੀ ਗਿਣਤੀ 'ਚ ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ ਵੇਚੀਆਂ ਜਾ ਰਹੀਆਂ ਹਨ, ਜਿਸ ਤਹਿਤ ਪੁਲਿਸ ਨੇ ਪਿੰਡ ਜਵਾਹਰ ਸਿੰਘ 'ਚ ਛਾਪਾ ਮਾਰ ਕੇ 5 ਲੱਖ ਦੇ ਕਰੀਬ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਹੋਰ ਦਵਾਈਆਂ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ : ਸਰਕਾਰੀ ਅਧਿਆਪਕ 'ਤੇ ਲੱਗੇ ਨਸ਼ਾ ਤਸਕਰੀ ਦਾ ਇਲਜ਼ਾਮ, ਪੁਲਿਸ ਨੇ ਭਾਲ ਲਈ ਛਾਪੇਮਾਰੀ ਕੀਤੀ ਸ਼ੁਰੂ
ਜਿਸ ਵਿੱਚ ਪੁਲਿਸ ਨੇ ਮੈਡੀਕਲ ਸੰਚਾਲਕ ਚਰਨਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਅੱਗੇ ਨਸ਼ਾ ਤਸਕਰਾਂ ਨੂੰ ਸਪਲਾਈ ਕਰਦੇ ਸਨ, ਹਾਲਾਂਕਿ ਇਸ ਦੀ ਜਾਂਚ ਲਈ ਤਿੰਨ ਮੈਂਬਰੀ ਅਧਿਕਾਰੀਆਂ ਦੀ ਟੀਮ ਬਣਾਈ ਜਾ ਰਹੀ ਹੈ ਅਤੇ ਅੱਗੇ ਅਤੇ ਪਿੱਛੇ ਸਬੰਧਾਂ ਦੀ ਜਾਂਚ ਕੀਤੀ ਜਾਵੇਗੀ। ਡੀਜੀਪੀ ਪੰਜਾਬ ਨੇ ਐਕਸ ਹੈਂਡਲ ਉਤੇ ਪੋਸਟ ਸਾਂਝੀ ਕਰਕੇ ਫਾਜ਼ਿਲਕਾ ਪੁਲਿਸ ਦੀ ਇਸ ਸਫਲਤਾ ਬਾਰੇ ਜਾਣਕਾਰੀ ਦਿੱਤੀ ਹੈ। 18,150 ਕਲੋਵਿਡੋਲ, ਅਲਪ੍ਰਾਜ਼ੋਲਮ ਗੋਲੀਆਂ ਅਤੇ 5,68,200 ਪ੍ਰੀਗਾ ਕੈਪਸੂਲ ਬਰਾਮਦ ਕੀਤੇ। ਐਨਡੀਪੀਐਸ ਅਧੀਨ ਐਫਆਈਆਰ ਪੀਐਸ ਸਿਟੀ ਜਲਾਲਾਬਾਦ ਵਿਖੇ ਦਰਜ ਕੀਤੀ ਗਈ ਹੈ ਅਤੇ ਗੈਰ-ਕਾਨੂੰਨੀ ਫਾਰਮਾ ਡਰੱਗ ਕਾਰਟੇਲ ਨੂੰ ਨਸ਼ਟ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।
ਅੱਗੇ ਅਤੇ ਪਿੱਛੇ ਲਿੰਕਾਂ ਦੀ ਪੜਚੋਲ ਕੀਤੀ ਜਾਵੇਗੀ
ਇਸ ਦੇ ਨਾਲ ਹੀ ਕੁੱਲ 6 ਲੱਖ ਦੇ ਕਰੀਬ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਨਸ਼ਾ ਤਸਕਰਾਂ ਨੂੰ ਸਪਲਾਈ ਕਰਨ ਵਾਲੇ ਮੈਡੀਕਲ ਸੰਚਾਲਕ ਚਰਨਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਹਾਲਾਂਕਿ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਅਧਿਕਾਰੀਆਂ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਤੇ ਚੰਡੀਗੜ੍ਹ ਵਿੱਚ 2 ਦਿਨ ਮੀਂਹ ਦੀ ਸੰਭਾਵਨਾ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ