War on Drugs: ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਸੰਗਰੂਰ ਪੁਲਿਸ ਵੱਲੋਂ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ।
Trending Photos
War on Drugs: ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਸੰਗਰੂਰ ਪੁਲਿਸ ਵੱਲੋਂ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ। ਜ਼ਿਲ੍ਹਾ ਸੰਗਰੂਰ ਦੇ ਸੁਨਾਮ ਊਧਮ ਸਿੰਘ ਵਾਲਾ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਕਾਰਵਾਈ ਦੌਰਾਨ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਨੇ ਕਿਹਾ ਕਿ ਪੁਲਿਸ ਵੱਲੋਂ ਅਜਿਹੇ ਵਿਅਕਤੀਆਂ ਦੀ ਸਨਾਖ਼ਤ ਕੀਤੀ ਜਾ ਰਹੀ ਹੈ ਜਿਨ੍ਹਾਂ ਉੱਤੇ ਮਲਟੀਪਲ ਤਰ੍ਹਾਂ ਦੀਆਂ ਧਰਾਵਾਂ ਦਰਜ ਹਨ।
'ਆਪ' ਸੂਬਾ ਪ੍ਰਧਾਨ ਅਮਨ ਅਰੋੜਾ ਦੇ ਗ੍ਰਹਿ ਖੇਤਰ 'ਚ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਸੁਨਾਮ 'ਚ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਐੱਸਐੱਸਪੀ ਸਰਤਾਜ ਸਿੰਘ ਚਹਿਲ ਨੇ ਖੁਦ ਆਪਣੀ ਨਿਗਰਾਨੀ ਹੇਠ ਨਸ਼ਾ ਤਸਕਰ ਦੇ ਘਰ ਅਤੇ ਦੁਕਾਨ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਇਹ ਇਮਾਰਤ ਸੁਨਾਮ ਦੀ ਨਵੀਂ ਅਨਾਜ ਮੰਡੀ ਕੰਪਲੈਕਸ ਅੰਦਰ ਬਣੀ ਸੀ। ਐਸਐਸਪੀ ਪੁਲੀਸ ਦਾ ਦਾਅਵਾ ਹੈ ਕਿ ਇਸ ਇਮਾਰਤ ਦੀ ਨਾਜਾਇਜ਼ ਵਰਤੋਂ ਵੀ ਹੁੰਦੀ ਸੀ ਅਤੇ ਇੱਥੋਂ ਨਸ਼ਾ ਤਸਕਰੀ ਸਮੇਤ ਹੋਰ ਗ਼ੈਰ-ਕਾਨੂੰਨੀ ਕੰਮ ਹੁੰਦੇ ਸਨ, ਜਿਸ ਖ਼ਿਲਾਫ਼ ਪੁਲਿਸ ਕੋਲ ਕਈ ਸ਼ਿਕਾਇਤਾਂ ਹਨ।
ਇਸ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। ਐਸਐਸਪੀ ਨੇ ਕਿਹਾ ਕਿ ਅਜਿਹੀ ਸਖ਼ਤੀ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਸਹਿਯੋਗ ਦੇਣ ਅਤੇ ਪੁਲਿਸ ਨੂੰ ਇਨਪੁਟ ਦਿੰਦੇ ਰਹਿਣ। ਤਾਂ ਜੋ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Zirakpur News: ਚਾਰ ਦਿਨ ਪਹਿਲਾਂ ਅਗ਼ਵਾ ਹੋਈ ਲੜਕੀ ਦੀ ਲਾਸ਼ ਬਰਾਮਦ; ਪਰਿਵਾਰ ਦਾ ਫੁੱਟਿਆ ਗੁੱਸਾ
ਉਧਰ ਇਸੇ ਅਨਾਜ ਮੰਡੀ ਕੰਪਲੈਕਸ ਵਿੱਚ ਨਾਜਾਇਜ਼ ਤੌਰ ’ਤੇ ਬਣੇ ਦਰਜਨਾਂ ਘਰਾਂ ਅਤੇ ਇਮਾਰਤਾਂ ਦੇ ਸਾਹਮਣੇ ਇਹ ਕਾਰਵਾਈ ਬੌਣੀ ਨਜ਼ਰ ਆਈ। ਇਸ ਮੌਕੇ ਐਸਪੀ ਨਵਰੀਤ ਸਿੰਘ ਵਿਰਕ, ਡੀਐਸਪੀ ਹਰਵਿੰਦਰ ਸਿੰਘ ਖਹਿਰਾ, ਐਸਐਚਓ ਪ੍ਰਤੀਕ ਜਿੰਦਲ, ਐਸਐਚਓ ਜਤਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : Rock Garden News: ਰੌਕ ਗਾਰਡਨ ਦੀ ਕੰਧ ਤੋੜਨ ਦਾ ਮਾਮਲਾ; ਨੇਕ ਚੰਦ ਦੀ ਪੋਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ