Punjab State Women Commission: ਪਟਿਆਲਾ ਵਿੱਚ ਬੱਚੀ ਦੇ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ।
Trending Photos
Punjab State Women Commission: ਪਟਿਆਲਾ ਵਿੱਚ ਬੱਚੀ ਦੇ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੋਂ ਪੂਰੀ ਰਿਪੋਰਟ 2 ਅਪ੍ਰੈਲ ਦੁਪਹਿਰ 2 ਵਜੇ ਤੱਕ ਕਮਿਸ਼ਨ ਨੂੰ ਦੇਣ ਲਈ ਕਿਹਾ ਗਿਆ ਹੈ।
ਪਟਿਆਲਾ ਦੇ ਥਾਣਾ ਬਖਸ਼ੀਵਾਲਾ ਇਲਾਕੇ ਵਿੱਚ ਆਟੋ ਚਾਲਕ ਵੱਲੋਂ 12 ਸਾਲਾ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਇਸ ਘਟਨਾ ਦਾ ਪਰਿਵਾਰ ਨੂੰ ਬੱਚੀ ਦੇ ਗਰਭਵਤੀ ਹੋਣ ਉਪਰੰਤ ਪਤਾ ਲੱਗਿਆ। ਲੜਕੀ ਦਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਹੈ ਅਤੇ ਇਸ ਸਮੇਂ ਪਟਿਆਲੇ ਰਹਿੰਦਾ ਹੈ। ਬਖਸ਼ੀਵਾਲਾ ਥਾਣੇ ਦੀ ਪੁਲਿਸ ਨੇ ਮੁਲਜ਼ਮ ਸ਼ੁਭਮ ਕਨੌਜੀਆ ਵਾਸੀ ਬਾਬੂ ਸਿੰਘ ਕਾਲੋਨੀ ਪਟਿਆਲਾ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤ ਬੱਚੀ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੁਲਜ਼ਮ ਬੱਚੀ ਦੇ ਸਕੂਲ ਦਾ ਆਟੋ ਡਰਾਈਵਰ ਸੀ ਤੇ ਰੋਜ਼ਾਨਾ ਵਿਦਿਆਰਥਣ ਨੂੰ ਸਕੂਲ ਲਿਆਉਂਦਾ ਤੇ ਲਿਜਾਂਦਾ ਸੀ। ਹੋਰ ਵਿਦਿਆਰਥੀ ਵੀ ਆਟੋ ਵਿੱਚ ਸਕੂਲ ਜਾਂਦੇ ਸਨ ਪਰ ਮੁਲਜ਼ਮ ਇਸ ਬੱਚੀ ਨੂੰ ਸਭ ਤੋਂ ਆਖਰ ਵਿੱਚ ਘਰ ਛੱਡਦਾ ਸੀ।
ਅਗਸਤ 2024 ਵਿੱਚ ਮੁਲਜ਼ਮ ਉਕਤ ਬੱਚੀ ਨੂੰ ਖ਼ਾਲਸਾ ਨਗਰ ਵਿੱਚ ਸੁੰਨਸਾਨ ਥਾਂ ’ਤੇ ਲੈ ਗਿਆ ਅਤੇ ਮੌਕਾ ਮਿਲਣ ਉਤੇ ਉਸ ਨਾਲ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪਰਿਵਾਰ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਹੁਣ ਕੁੜੀ ਦੀ ਸਿਹਤ ਵਿਗੜ ਗਈ ਸੀ। ਚੈੱਕਅਪ ਦੌਰਾਨ ਪਤਾ ਲੱਗਾ ਕਿ ਕੁੜੀ ਗਰਭਵਤੀ ਹੈ ਜਿਸ ਤੋਂ ਬਾਅਦ ਕੁੜੀ ਨੇ ਪੂਰੀ ਸੱਚਾਈ ਦੱਸੀ।
ਇਹ ਵੀ ਪੜ੍ਹੋ : ਚਿੱਟਾ ਵੇਚਣ ਵਾਲਿਆਂ ਦੇ ਹੌਸਲੇ ਹੋਏ ਬੁਲੰਦ; ਛੇਵੀਂ ਕਲਾਸ ਦੇ ਬੱਚੇ ਨੂੰ ਨਸ਼ਾ ਵੇਚਣ ਲਈ ਬਣਾਇਆ ਕੋਰੀਅਰ
ਇਸ ਸਬੰਧੀ ਥਾਣਾ ਬਖਸ਼ੀਵਾਲਾ ਦੇ ਐਸਐਚਓ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਸੀ ਕਿ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਸ਼ੁਭਮ ਕਨੌਜੀਆ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ : Colonel Assault Case: ਕਰਨਲ ਬਾਠ ਮਾਮਲੇ ਵਿੱਚ ਮੁਲਜ਼ਮ ਇੰਸਪੈਕਟਰ ਰੋਨੀ ਸਿੰਘ ਨੇ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਮੰਗੀ