Samrala News: ਰਾਤ ਨੂੰ ਜੰਗਲ ਵਿੱਚ ਤਸਕਰ ਕੱਟ ਰਹੇ ਸਨ ਗਊਆਂ, ਪੁਲਿਸ ਨੂੰ ਦੇਖ ਕੇ ਹੋਏ ਫ਼ਰਾਰ
Advertisement
Article Detail0/zeephh/zeephh2715509

Samrala News: ਰਾਤ ਨੂੰ ਜੰਗਲ ਵਿੱਚ ਤਸਕਰ ਕੱਟ ਰਹੇ ਸਨ ਗਊਆਂ, ਪੁਲਿਸ ਨੂੰ ਦੇਖ ਕੇ ਹੋਏ ਫ਼ਰਾਰ

  Samrala News: ਸਮਰਾਲਾ ਦੇ ਨਜ਼ਦੀਕੀ ਪਿੰਡ ਪਵਾਤ ਕੋਲ ਨਹਿਰ ਦੇ ਕੰਢੇ ਜੰਗਲ ਵਿੱਚ ਅੱਧੀ ਰਾਤ ਨੂੰ ਹਨੇਰੇ ਵਿਚ ਤਕਰੀਬਨ 10, 12 ਗਊ ਮਾਸ ਦੇ ਤਸਕਰਾਂ ਵੱਲੋਂ ਗਊਆਂ ਦੀ ਹੱਤਿਆ ਕਰਨ ਦੀ ਜਾਣਕਾਰੀ ਮਿਲੀ ਹੈ।

Samrala News: ਰਾਤ ਨੂੰ ਜੰਗਲ ਵਿੱਚ ਤਸਕਰ ਕੱਟ ਰਹੇ ਸਨ ਗਊਆਂ, ਪੁਲਿਸ ਨੂੰ ਦੇਖ ਕੇ ਹੋਏ ਫ਼ਰਾਰ

Samrala News(ਵਰੁਣ ਕੌਸ਼ਲ):  ਸਮਰਾਲਾ ਦੇ ਨਜ਼ਦੀਕੀ ਪਿੰਡ ਪਵਾਤ ਕੋਲ ਨਹਿਰ ਦੇ ਕੰਢੇ ਜੰਗਲ ਵਿੱਚ ਅੱਧੀ ਰਾਤ ਨੂੰ ਹਨੇਰੇ ਵਿਚ ਤਕਰੀਬਨ 10, 12 ਗਊ ਮਾਸ ਦੇ ਤਸਕਰਾਂ ਵੱਲੋਂ ਗਊਆਂ ਦੀ ਹੱਤਿਆ ਕਰਨ ਦੀ ਜਾਣਕਾਰੀ ਮਿਲੀ ਹੈ।

ਇਸ ਘਟਾ ਦੀ ਸੂਚਨਾ ਮਿਲਦੇ ਹੀ ਗਊ ਰੱਖਿਆ ਦਲ ਦੇ ਪੰਜਾਬ ਪ੍ਰਧਾਨ ਸ਼ਿਵ ਸੈਨਾ ਪੰਜਾਬ ਯੂਥ ਪ੍ਰਧਾਨ ਰਮਨ ਵਡੇਰਾ ਤੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਦੋਂ ਮੌਕੇ ਉਤੇ ਪਹੁੰਚੇ ਤਾਂ ਗਊ ਮਾਤਾ ਨੂੰ ਵੱਢ ਰਹੇ ਤਕਰੀਬਨ 10-12 ਤਸਕਰ ਪੁਲਿਸ ਪ੍ਰਸ਼ਾਸਨ ਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਪੁਲਿਸ ਤੇ ਗਊ ਰੱਖਿਆ ਦਲ ਦੇ ਆਗੂਆਂ ਮੌਕੇ ਉਤੇ ਜਾਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਤਸਕਰਾਂ ਵੱਲੋਂ 3 ਗਊਆਂ ਦੀ ਹੱਤਿਆ ਕਰਕੇ ਗਊ ਮਾਤਾ ਦਾ ਮਾਸ ਲਿਫਾਫਿਆਂ ਦੇ ਵਿੱਚ ਭਰਿਆ ਜਾ ਰਿਹਾ ਸੀ। ਵੱਡੀ ਮਾਤਰਾ ਵਿੱਚ ਗਊ ਮਾਸ, ਲਿਫਾਫੇ, ਕੰਡਾ ਬਰਾਮਦ ਹੋਇਆ ਹੈ।

fallback

ਇਸ ਮਾਸ ਨੂੰ ਬਾਜ਼ਾਰ ਵਿੱਚ ਵੇਚਿਆ ਜਾਣਾ ਸੀ ਇਸ ਨੂੰ ਦੇਖ ਕੇ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਫੈਲ ਗਿਆ ਤੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ 48 ਘੰਟੇ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਇਨ੍ਹਾਂ ਗਊ ਮਾਤਾ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਐਸਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਤੇ ਰੋਡ ਜਾਮ ਕੀਤਾ ਜਾਵੇਗਾ।

ਮੌਕੇ ਉਤੇ ਪਹੁੰਚੇ ਤਰਲੋਚਨ ਸਿੰਘ ਡੀਐਸਪੀ ਸਮਰਾਲਾ ਨੇ ਕਿਹਾ ਕਿ ਰਾਤ ਕਰੀਬ 12.30 ਸੂਚਨਾ ਮਿਲੀ ਕਿ ਪਿੰਡ ਪਵਾਤ ਦੇ ਨੇੜੇ ਨਹਿਰ ਦੇ ਉੱਪਰ ਜੰਗਲ ਵਿੱਚ ਕੁਝ ਵਿਅਕਤੀਆਂ ਵੱਲੋਂ ਗਊਆਂ ਦਾ ਕਤਲ ਕਰਕੇ ਗਊ ਮਾਸ ਦੀ ਤਸਕਰੀ ਕੀਤੀ ਜਾ ਰਹੀ ਜਿਸ ਦੀ ਸੂਚਨਾ ਮਿਲਦੇ ਸਾਰ ਹੀ ਤੁਰੰਤ ਮੌਕੇ ਉਤੇ ਪਹੁੰਚੇ ਜਦੋਂ ਜੰਗਲ ਵਿੱਚ ਸਰਚ ਅਭਿਆਨ ਕੀਤਾ ਗਿਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ 10-12 ਗਊ ਮਾਸ ਦੇ ਤਸਕਰ ਮੌਕੇ ਤੋਂ ਫਰਾਰ ਹੋ ਗਏ।

ਮੌਕੇ ਉਤੇ ਭਾਰੀ ਮਾਤਰਾ ਵਿੱਚ ਗਊ ਮਾਸ ਅਤੇ ਤਸਕਰਾਂ ਵੱਲੋਂ ਗਊਆਂ ਦੀ ਹੱਤਿਆ ਕਰਨ ਵਿੱਚ ਵਰਤੇ ਜਾਣ ਵਾਲੇ ਹਥਿਆਰ ਅਤੇ ਉਨ੍ਹਾਂ ਦਾ ਇੱਕ ਮੋਟਰਸਾਈਕਲ ਰੇਹੜੀ ਵੀ ਬਰਾਮਦ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗਊਆਂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।

TAGS

Trending news

;