Samrala News: ਮੀਂਹ ਕਾਰਨ ਜਿਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਉਥੇ ਸਮਰਾਲਾ ਦੇ ਮੁਹੱਲਾ ਡਾਕਟਰ ਅੰਬੇਦਕਰ ਨਗਰ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਕੰਧ ਢੇਰੀ ਹੋ ਗਈ।
Trending Photos
Samrala News: ਬੀਤੇ ਦੋ ਦਿਨ ਤੋਂ ਪੈ ਰਹੇ ਮੀਂਹ ਕਾਰਨ ਜਿਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਉਥੇ ਸਮਰਾਲਾ ਦੇ ਮੁਹੱਲਾ ਡਾਕਟਰ ਅੰਬੇਦਕਰ ਨਗਰ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਕੰਧ ਢੇਰੀ ਹੋ ਗਈ। ਇਹ ਭਾਰੀ ਮੀਂਹ ਮਜ਼ਦੂਰ ਲਈ ਆਫਤ ਬਣ ਕੇ ਆਇਆ ਜਿਸ ਨੇ ਉਸ ਨੂੰ ਫਿਕਰਾਂ ਵਿੱਚ ਪੈ ਦਿੱਤਾ ਹੈ।
ਮਜ਼ਦੂਰੀ ਕਰਕੇ ਇਸ ਪਰਿਵਾਰ ਨੇ ਆਪਣਾ ਮਕਾਨ ਬਣਾਇਆ ਸੀ ਜਿਸ ਵਿੱਚ ਦੋ ਕਮਰੇ ਅਤੇ ਗੁਸਲਖਾਨਾ ਅਤੇ ਇੱਕ ਪਖਾਨਾ ਹੈ। ਬੀਤੀ ਰਾਤ ਤੇਜ਼ ਮੀਂਹ ਕਾਰਨ ਇਸ ਗਰੀਬ ਪਰਿਵਾਰ ਦੀ ਕੰਧ ਡਿੱਗ ਗਈ । ਜਿਸ ਨਾਲ ਘਰ ਦਾ ਗੁਸਲਖਾਨਾ ਡਿੱਗ ਗਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਘਰ ਦੇ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤ ਹਨ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੀ ਇੱਕ ਕੰਧ ਬਣਾਈ ਗਈ ਸੀ ਅਤੇ ਕੰਧ ਦੇ ਨਾਲ ਪਈ ਮਿੱਟੀ ਚੁੱਕ ਲਈ ਗਈ ਜਿਸ ਕਾਰਨ ਭਾਰੀ ਮੀਂਹ ਨਾਲ ਕੰਧ ਦੀਆਂ ਨੀਹਾਂ ਵਿੱਚ ਪਾਣੀ ਪੈ ਗਿਆ ਅਤੇ ਕੰਧ ਡਿੱਗ ਗਈ।
ਦੂਜੇ ਪਾਸੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਕਟਰ ਵੀਰ ਪ੍ਰਤਾਪ ਸਿੰਘ ਸਹਾਇਕ ਪ੍ਰੋਫੈਸਰ ਨੇ ਆਖਿਆ ਕਿ ਡਿੱਗੀ ਹੋਈ ਕੰਧ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਵੱਲੋਂ ਕੀਤੀ ਗਈ ਸੀ। ਡਾਕਟਰ ਪ੍ਰਤਾਪ ਸਿੰਘ ਨੇ ਆਖਿਆ ਕਿ ਮੁਹੱਲਾ ਵਾਸੀਆਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜ਼ਮੀਨ ਵਿੱਚ ਗੰਦਾ ਪਾਣੀ ਸੁੱਟਿਆ ਜਾਂਦਾ ਸੀ ਅਤੇ ਮੁਹੱਲੇ ਦੀ ਸਾਰੀ ਗੰਦਗੀ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜ਼ਮੀਨ ਵਿੱਚ ਸੁੱਟੀ ਜਾਂਦੀ ਸੀ ਜੋ ਕਿ ਗਲਤ ਹੈ।
ਇਹ ਵੀ ਪੜ੍ਹੋ : Punjab Weather News: ਪੰਜਾਬ ਵਿੱਚ ਮੁੜ ਮੀਂਹ ਤੇ ਹਨੇਰੀ ਦਾ ਅਲਰਟ; ਬਾਰਿਸ਼ ਕਾਰਨ ਝੋਨੇ ਦੀ ਲੁਆਈ ਵਿੱਚ ਆਈ ਤੇਜ਼ੀ
ਬਹੁਤ ਵਾਰ ਮੁਹੱਲਾ ਵਾਸੀਆਂ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ। ਜਦੋਂ ਮੁਹੱਲਾ ਵਾਸੀਆਂ ਵੱਲੋਂ ਇਸ ਉਤੇ ਰੋਕ ਨਹੀਂ ਲਗਾਈ ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਕੰਧ ਬਣਾਉਣੀ ਪਈ ਤਾਂ ਜੋ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਜ਼ਮੀਨ ਨੂੰ ਗੰਦਗੀ ਤੋਂ ਬਚਾਇਆ ਜਾ ਸਕੇ। ਡਾਕਟਰ ਨੇ ਆਖਿਆ ਕਿ ਇਸ ਜ਼ਮੀਨ ਵਿੱਚ ਆਧੁਨਿਕ ਕਿਸਮ ਦੇ ਬੀਜ ਬੀਜੇ ਜਾਂਦੇ ਹਨ ਅਤੇ ਇਹ ਬੀਜ ਅੱਗੇ ਕਿਸਾਨਾਂ ਤੱਕ ਪਹੁੰਚਾਏ ਜਾਂਦੇ ਹਨ।
ਇਹ ਵੀ ਪੜ੍ਹੋ : Odisha Rape Case: ਓਡੀਸ਼ਾ ਵਿੱਚ 10 ਦਰਿੰਦਿਆਂ ਨੇ ਲੜਕੀ ਨਾਲ ਕੀਤਾ ਜਬਰ ਜਨਾਹ, ਸਾਰੇ ਮੁਲਜ਼ਮ ਗ੍ਰਿਫ਼ਤਾਰ