War on drugs: ਨਸ਼ਿਆਂ ਖਿਲਾਫ਼ ਜੰਗ; ਬਠਿੰਡਾ ਵਿੱਚ ਤਸਕਰ ਦੀ ਉਸਾਰੀ ਅਧੀਨ ਇਮਾਰਤ ਉਤੇ ਚੱਲਿਆ ਬੁਲਡੋਜ਼ਰ
Advertisement
Article Detail0/zeephh/zeephh2667693

War on drugs: ਨਸ਼ਿਆਂ ਖਿਲਾਫ਼ ਜੰਗ; ਬਠਿੰਡਾ ਵਿੱਚ ਤਸਕਰ ਦੀ ਉਸਾਰੀ ਅਧੀਨ ਇਮਾਰਤ ਉਤੇ ਚੱਲਿਆ ਬੁਲਡੋਜ਼ਰ

War on drugs: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਜੰਗ ਛੇੜ ਕੇ ਸਮੱਗਲਰਾਂ ਵੱਲੋਂ ਨਸ਼ੇ ਵੇਚ ਕੇ ਬਣਾਈਆਂ ਇਮਾਰਤਾਂ ਨੂੰ ਤੋੜਿਆ ਜਾ ਰਿਹਾ ਹੈ। 

 War on drugs: ਨਸ਼ਿਆਂ ਖਿਲਾਫ਼ ਜੰਗ; ਬਠਿੰਡਾ ਵਿੱਚ ਤਸਕਰ ਦੀ ਉਸਾਰੀ ਅਧੀਨ ਇਮਾਰਤ ਉਤੇ ਚੱਲਿਆ ਬੁਲਡੋਜ਼ਰ

Bathinda News (ਕੁਲਬੀਰ ਬੀਰਾ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਜੰਗ ਛੇੜ ਕੇ ਸਮੱਗਲਰਾਂ ਵੱਲੋਂ ਨਸ਼ੇ ਵੇਚ ਕੇ ਬਣਾਈਆਂ ਇਮਾਰਤਾਂ ਨੂੰ ਤੋੜਿਆ ਜਾ ਰਿਹਾ ਹੈ। ਬਠਿੰਡਾ ਦੇ ਬੀੜ ਤਲਾਬ ਬਸਤੀ ਨੰਬਰ-3 ਵਿੱਚ ਪੁਲਿਸ ਦਾ ਬੁਲਡੋਜ਼ਰ ਚੱਲਿਆ। ਪੁਲਿਸ ਨੇ ਨਸ਼ਾ ਵੇਚ ਕੇ ਬਣਾਇਆ ਜਾ ਰਿਹਾ ਮਕਾਨ ਤੋੜ ਦਿੱਤਾ ਹੈ।

ਬਠਿੰਡਾ ਵਿੱਚ ਨਸ਼ਾ ਤਸਕਰ ਦੀ ਉਸਾਰੀ ਅਧੀਨ ਬਿਲਡਿੰਗ ਉਤੇ ਅੱਜ ਬਠਿੰਡਾ ਪੁਲਿਸ ਨੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਬੁਲਡੋਜ਼ਰ ਨਾਲ ਢਹਿ-ਢੇਰੀ ਕਰ ਦਿੱਤੀ। ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਜੋ ਪ੍ਰਾਪਰਟੀ ਉੱਪਰ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ ਉਹ ਇੱਕ ਨਸ਼ਾ ਤਸਕਰੀ ਕਰਨ ਵਾਲੇ ਪਰਿਵਾਰ ਦੀ ਹੈ। ਨਸ਼ੇ ਵੇਚ ਕੇ ਨਾਜਾਇਜ਼ ਤੌਰ ਉਤੇ ਬਣਾਈ ਇਸ ਇਮਾਰਤ ਨੂੰ ਅੱਜ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਤੋੜ ਦਿੱਤਾ ਗਿਆ ਹੈ।

ਇਸ ਦੇ ਨਾਲ ਸਾਨੂੰ ਆਮ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਜੋ ਵੀ ਨਸ਼ਾ  ਤਸਕਰੀ ਦਾ ਕੰਮ ਕਰਨ ਵਾਲੇ ਲੋਕਾਂ ਦੇ ਉੱਪਰ ਇਸ ਤਰ੍ਹਾਂ ਦੇ ਵੱਡੇ ਐਕਸ਼ਨ ਲਏ ਜਾਣਗੇ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਸੀਂ ਹੋਰ ਵੀ ਤਸਕਰਾਂ ਦੀਆਂ ਪ੍ਰਾਪਰਟੀਜ਼ ਨੂੰ ਛਾਣਬੀਨ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਐਕਸ਼ਨ ਹੋਰ ਕੀਤੇ ਜਾਣਗੇ।

ਇਸ ਮਾਮਲੇ ਵਿੱਚ ਬਸਤੀ ਦੇ ਲੋਕਾਂ ਨੇ ਵੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਐਕਸ਼ਨ ਦੇ ਨਾਲ ਨਸ਼ਾ ਤਸਕਰੀ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਸਬਕ ਮਿਲੇਗਾ ਅਸੀਂ ਤਾਂ ਪਹਿਲਾਂ ਹੀ ਚਾਹੁੰਦੇ ਸੀ ਕਿ ਇਸ ਤਰ੍ਹਾਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਹਨ ਪਰ ਅੱਜ ਜੋ ਹੋਇਆ ਉਹ ਬਹੁਤ ਵਧੀਆ ਹੋਇਆ। ਇਸ ਮੌਕੇ ਬਠਿੰਡਾ ਦੇ ਐਸਡੀਐਮ ਬਲਕਰਨ ਸਿੰਘ ਮਾਹਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਬੁਲਾਈ ਗਈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ : IND vs AUS: ਆਈਸੀਸੀ ਵਨਡੇ ਨਾਕਆਊਟ ਵਿੱਚ 6 ਵਾਰ ਹੋਈ ਭਾਰਤ ਤੇ ਆਸਟ੍ਰੇਲੀਆ ਦੀ ਟੱਕਰ; ਕਿਸ ਦਾ ਪਲੜਾ ਰਿਹਾ ਭਾਰੀ?

Trending news

;