Samrala News: ਪਾਲਤੂ ਕੁੱਤੇ ਨੂੰ ਘੁਮਾਉਣ ਗਏ ਮਾਂ-ਪੁੱਤਰ ਉਤੇ ਨੌਜਵਾਨ ਨੇ ਹਥਿਆਰ ਨਾਲ ਕੀਤਾ ਹਮਲਾ
Advertisement
Article Detail0/zeephh/zeephh2675088

Samrala News: ਪਾਲਤੂ ਕੁੱਤੇ ਨੂੰ ਘੁਮਾਉਣ ਗਏ ਮਾਂ-ਪੁੱਤਰ ਉਤੇ ਨੌਜਵਾਨ ਨੇ ਹਥਿਆਰ ਨਾਲ ਕੀਤਾ ਹਮਲਾ

Samrala News: ਸਮਰਾਲਾ ਦੇ ਨੇੜਲੇ ਪਿੰਡ ਘਰਖਣਾ ਦੇ ਵਾਸੀ ਮਾਂ ਅਤੇ ਪੁੱਤਰ ਉੱਪਰ ਪਿੰਡ ਦੇ ਹੀ ਨੌਜਵਾਨ ਨੇ ਤੇਜ਼ਧਾਰ ਹਥਿਆਰ (ਦਾਹ) ਨਾਲ ਹਮਲਾ ਕਰ ਦਿੱਤਾ। 

Samrala News: ਪਾਲਤੂ ਕੁੱਤੇ ਨੂੰ ਘੁਮਾਉਣ ਗਏ ਮਾਂ-ਪੁੱਤਰ ਉਤੇ ਨੌਜਵਾਨ ਨੇ ਹਥਿਆਰ ਨਾਲ ਕੀਤਾ ਹਮਲਾ

Samrala News: ਸਮਰਾਲਾ ਦੇ ਨੇੜਲੇ ਪਿੰਡ ਘਰਖਣਾ ਦੇ ਵਾਸੀ ਮਾਂ ਅਤੇ ਪੁੱਤਰ ਆਪਣੇ ਪਾਲਤੂ ਕੁੱਤੇ ਨੂੰ ਪਿੰਡ ਦੀ ਸੜਕ ਉਤੇ ਘੁਮਾ ਰਹੇ ਸਨ ਅਤੇ ਉਨ੍ਹਾਂ ਉੱਪਰ ਪਿੰਡ ਦੇ ਹੀ ਨੌਜਵਾਨ ਨੇ ਤੇਜ਼ਧਾਰ ਹਥਿਆਰ (ਦਾਹ) ਨਾਲ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰ ਦਾਹ ਨਾਲ ਔਰਤ ਗੁਰਪ੍ਰੀਤ ਕੌਰ ਦੇ ਸਿਰ ਉਤੇ ਵਾਰ ਕੀਤਾ ਜਿਸ ਨਾਲ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਮਾਂ ਨੂੰ ਬਚਾਉਂਦੇ ਪੁੱਤਰ ਨੇ ਦਾਹ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪੁੱਤਰ ਦੇ ਦੋਨੋਂ ਹੱਥ ਜ਼ਖਮੀ ਹੋ ਗਏ। ਪਿੰਡ ਦੇ ਇਹ ਇੱਕ ਨਿਵਾਸੀ ਨੇ ਹਮਲਾ ਕਰਨ ਵਾਲੇ ਨੌਜਵਾਨ ਤੋਂ ਦਾਹ ਖੋਹ ਲਿਆ ਜਿਸ ਕਾਰਨ ਪੁੱਤਰ ਦੀ ਜਾਨ ਬਚਾਈ। ਜ਼ਖ਼ਮੀਆਂ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਹੈ।

ਜ਼ਖ਼ਮੀ ਜਗਜੀਵਨ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅਸੀਂ ਸ਼ਾਮ ਨੂੰ ਮੈਂ ਅਤੇ ਮੇਰੀ ਮਾਤਾ ਆਪਣੇ ਪਾਲਤੂ ਕੁੱਤੇ ਨੂੰ ਘੁਮਾਉਣ ਪਿੰਡ ਦੇ ਕੋਲ ਸੜਕ ਉਤੇ ਜਾਂਦੇ ਹਾਂ ਜਦੋਂ ਸ਼ਾਮ ਕਰੀਬ 5 ਵਜੇ ਅਸੀਂ ਕੁੱਤਾ ਘੁਮਾ ਰਹੇ ਸੀ ਤਾਂ ਸਾਡੇ ਉੱਪਰ ਸਾਡੇ ਪਿੰਡ ਦੇ ਹੀ ਵਾਸੀ ਨੌਜਵਾਨ ਗਗਨਦੀਪ ਸਿੰਘ ਨੇ ਤੇਜ਼ਧਾਰ ਹਥਿਆਰ (ਦਾਹ )ਨਾਲ ਹਮਲਾ ਕਰ ਦਿੱਤਾ ਅਤੇ ਦਾਹ ਮੇਰੀ ਮਾਤਾ ਦੇ ਸਿਰ ਉਤੇ ਲੱਗੇ, ਜਿਸ ਨਾਲ ਮੇਰੀ ਮਾਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਮੇਰੀ ਮਾਤਾ ਦੇ 15 ਟਾਂਕੇ ਲੱਗੇ ਹਨ।

ਜਗਜੀਵਨ ਨੇ ਦੱਸਿਆ ਕਿ ਆਪਣੀ ਮਾਂ ਨੂੰ ਤੇਜ਼ਧਾਰ ਹਥਿਆਰ ਤੋਂ ਬਚਾਉਣ ਲੱਗੇ ਮੇਰੇ ਦੋਨੋਂ ਹੱਥਾਂ ਉਤੇ ਹਥਿਆਰ ਲੱਗਿਆ ਜਿਸ ਨਾਲ ਮੈਂ ਵੀ ਜ਼ਖਮੀ ਹੋ ਗਿਆ ਅਤੇ ਮੇਰੇ 4 ਟਾਂਕੇ ਲੱਗੇ ਹਨ। ਪੀੜਤਾਂ ਨੇ ਇਲਜ਼ਾਮ ਲਗਾਇਆ ਗਿਆ ਕਿ ਹਮਲਾ ਕਰਨ ਵਾਲੇ ਨੌਜਵਾਨ ਨੇ ਸਾਨੂੰ ਜਾਤੀ ਵਿਰੋਧੀ ਸ਼ਬਦ ਬੋਲੇ ਅਤੇ ਕਿਹਾ ਕਿ ਤੁਸੀਂ ਇੱਥੇ ਮਕਾਨ ਕਿਉਂ ਪਾਇਆ ਹੈ, ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ ਹੈ।

ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕੀਤੀ। ਡਾਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਘਰਖ਼ਨਾ ਤੋਂ ਗੁਰਪ੍ਰੀਤ ਕੌਰ ਤੇ ਨੌਜਵਾਨ ਜਗਜੀਵਨ ਸਿੰਘ ਜ਼ਖ਼ਮੀ ਹਾਲਤ ਵਿੱਚ ਸਮਰਾਲਾ ਸਿਵਲ ਹਸਪਤਾਲ ਆਏ ਸਨ। ਔਰਤ ਬੁਰੀ ਤਰ੍ਹਾਂ ਜ਼ਖ਼ਮੀ ਸੀ, ਜਿਸ ਦੇ ਸਿਰ ਉੱਪਰ ਸੱਟ ਸੀ। ਜ਼ਖ਼ਮੀ ਔਰਤ ਨੂੰ ਚੰਡੀਗੜ੍ਹ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ।

TAGS

Trending news

;