Patiala Murder: ਪਟਿਆਲਾ ਸ਼ਹਿਰ ਦੀ ਸਿੱਧੂ ਕਲੋਨੀ ਵਿੱਚ ਇੱਕ ਨੌਜਵਾਨ ਦੀ ਖੂਨ ਨਾਲ ਲੱਥ ਪੱਥ ਲਾਸ਼ ਬਰਾਮਦ ਹੋਈ। ਉਸਦੇ ਗਲੇ ਉਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਹਨ।
Trending Photos
Patiala Murder: ਪਟਿਆਲਾ ਸ਼ਹਿਰ ਦੀ ਸਿੱਧੂ ਕਲੋਨੀ ਵਿੱਚ ਇੱਕ ਨੌਜਵਾਨ ਦੀ ਖੂਨ ਨਾਲ ਲੱਥ ਪੱਥ ਲਾਸ਼ ਬਰਾਮਦ ਹੋਈ। ਉਸਦੇ ਗਲੇ ਉਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਹਨ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ( 21 ਸਾਲ) ਵਾਸੀ ਅਨੰਦ ਨਗਰ ਬੀ ਗਲੀ ਨੰਬਰ ਨੌ ਵਜੋਂ ਹੋਈ ਹੈ।
ਰੋਹਿਤ ਦੀ ਲਾਸ਼ ਤੋਂ ਸਾਫ ਨਜ਼ਰ ਆ ਰਿਹਾ ਸੀ ਜੀ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਫੋਰੈਂਸਿਕ ਟੀਮ ਨੇ ਪਹੁੰਚ ਕੇ ਜਾਂਚ ਸ਼ੂਰੁ ਕਰ ਦਿੱਤੀ।
ਫਿਲਹਾਲ ਪੁਲਿਸ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਵਾਰਦਾਤ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ ਪੰਜਾਬ ਵਿੱਚ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਨਿਯੁਕਤੀ ਪ੍ਰਕਿਰਿਆ ਰੱਦ
ਖੇਤ ਤੋਂ ਘਰ ਆ ਰਹੇ ਨੌਜਵਾਨ ਦਾ ਕੀਤਾ ਕਤਲ
ਪਟਿਆਲਾ ਦੇ ਪਿੰਡ ਕਰਹਾਲੀ ਸਾਹਿਬ ਦੇਰ ਰਾਤ 29 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਪਿੰਡ ਦੇ ਹੀ ਨੌਜਵਾਨਾਂ ਦੇ ਦੁਆਰਾ ਪੁਰਾਣੇ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦਾ ਨਾਮ ਮਨਪ੍ਰੀਤ ਸਿੰਘ ਹੈ ਤੇ ਰਾਤ ਜਦ ਆਪਣੇ ਖੇਤ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਹਮਲਾਵਰਾਂ ਦੇ ਨਾਲ ਬਹਿਸਬਾਜ਼ੀ ਹੋਣ ਤੋਂ ਬਾਅਦ ਹਮਲਾ ਕਰਕੇ ਉਸ ਦੀ ਜਾਨ ਲੈ ਲਈ। ਫਿਲਹਾਲ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਕੇ ਦੇ ਉੱਪਰ ਮੌਜੂਦ ਹਨ ਤੇ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਦਾ ਮਾਮਲਾ ਮੁੜ ਹਾਈਕੋਰਟ ਪਹੁੰਚਿਆ