Sawan Somwar: ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਮੁਕਤੀ ਧਾਮ ਚਹਿਲਾ ਵਿਖੇ ਅੱਜ ਸਾਵਣ ਦੇ ਮਹੀਨੇ ਦਾ ਪਹਿਲਾ ਸੋਮਵਾਰ ਉਤਸਵ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ।
Trending Photos
Sawan Somwar: ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਮੁਕਤੀ ਧਾਮ ਚਹਿਲਾ ਵਿਖੇ ਅੱਜ ਸਾਵਣ ਦੇ ਮਹੀਨੇ ਦਾ ਪਹਿਲਾ ਸੋਮਵਾਰ ਉਤਸਵ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ। ਮੁਕਤੇਸ਼ਵਰ ਮਹਾਂ ਦੇਵ ਸ਼ਿਵ ਮੰਦਿਰ ਚਹਿਲਾਂ ਵਿਖੇ ਭਗਤਾਂ ਨੇ ਸ਼ਿਵ ਲਿੰਗ ਉਤੇ ਜਲ ਚਾੜ ਕੇ ਭੋਲੇ ਨਾਥ ਦਾ ਅਸ਼ੀਵਾਦ ਪ੍ਰਾਪਤ ਕੀਤਾ। ਇਸ ਮੌਕੇ ਭਗਤਾਂ ਦੇ ਲਈ ਕਈ ਤਰ੍ਹਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਭਗਤਾਂ ਵੱਲੋਂ ਤੜਕੇ ਤੋਂ ਹੀ ਭੋਲੇ ਨਾਥ ਦਾ ਅਸ਼ੀਵਾਦ ਪ੍ਰਾਪਤ ਕਰਨ ਲਈ ਲਾਈਨਾਂ ਲਗਾਈਆਂ ਗਈਆਂ। ਸਾਵਣ ਦੇ ਮਹੀਨੇ ਦੀ ਸ਼ਿਵ ਭੋਲੇ ਬਾਬਾ ਦੀ ਪੂਜਾ ਇੱਕ ਅਪਣੀ ਵੱਖਰੀ ਹੀ ਮਾਨਤਾ ਰੱਖਦੀ ਹੈ ਹਰ ਸਾਵਣ ਦੇ ਮਹੀਨੇ ਮੰਦਰਾਂ ਵਿੱਚ ਭਗਤਾਂ ਵੱਲੋਂ ਭੋਲੇ ਨਾਥ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਭਗਤਾਂ ਵਿੱਚ ਮਾਨਤਾ ਹੈ ਕਿ ਸਾਵਣ ਦੇ ਮਹੀਨੇ ਰੁਦਰ ਅਭਿਸ਼ੇਕ ਕਰਨ ਨਾਲ 4 ਗੁਣਾ ਫਲ ਪ੍ਰਾਪਤ ਹੁੰਦਾ ਹੈ ਅਤੇ ਮੋਨੋਕਾਮਨਾ ਪੂਰਨ ਹੁੰਦੀ ਹੈ। ਜਿਸ ਨੂੰ ਲੈ ਕੇ ਅੱਜ ਸਵੇਰ ਤੜਕੇ ਤੋਂ ਹੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਚਹਿਲਾਂ ਮੰਦਰ ਵਿੱਚ ਭਗਤਾਂ ਦੀਆਂ ਲਾਈਨਾਂ ਵੇਖਣ ਨੂੰ ਮਿਲੀਆਂ।
ਭਗਤਾਂ ਵੱਲੋਂ ਆਪਣੀ ਮਨੋਕਾਮਨਾ ਪੂਰਨ ਕਰਨ ਲਈ ਅਤੇ ਭੋਲੇਨਾਥ ਦੇ ਦਰਸ਼ਨਾਂ ਲਈ ਲਾਈਨਾਂ ਵਿੱਚ ਲੱਗ ਕੇ ਮੱਥਾ ਟੇਕਿਆ। ਉੱਥੇ ਹੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਮੁਕਤੀ ਧਾਮ ਚਹਿਲਾਂ ਮੰਦਰ ਦੇ ਪੁਜਾਰੀ ਸੁਰੇਸ਼ ਵੱਲੋਂ ਦੱਸਿਆ ਗਿਆ ਕਿ ਸਾਵਣ ਦੇ ਮਹੀਨੇ ਭਗਤਜਨ ਭੋਲੇਨਾਥ ਤੇ ਜਲ ਚੜ੍ਹਾ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਸਾਵਣ ਦੇ ਮਹੀਨੇ ਪੂਜਾ ਅਰਚਨਾ ਅਤੇ ਰੁਦਰ ਅਭਿਸ਼ੇਕ ਕਰਨ ਨਾਲ ਸੰਪੂਰਨ ਮਨੋਕਾਮਨਾ ਪੂਰਨ ਹੁੰਦੀ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠਿਆ ਨੇ ਕੀਤੀ ਜੇਲ੍ਹ ਬੈਰਕ ਬਦਲਣ ਦੀ ਮੰਗ, ਕੋਰਟ ‘ਚ ਪਟੀਸ਼ਨ ਦਾਇਰ
ਇਹ ਧਾਰਮਿਕ ਮਾਨਤਾ ਹੈ ਕਿ ਜੇਕਰ ਇਸ ਮਹੀਨੇ ਵਿੱਚ ਸ਼ਰਧਾ ਨਾਲ ਸ਼ਿਵਲਿੰਗ 'ਤੇ ਜਲ ਚੜ੍ਹਾਇਆ ਜਾਵੇ ਤਾਂ ਭਗਵਾਨ ਸ਼ਿਵ ਖੁਸ਼ ਹੋ ਜਾਂਦੇ ਹਨ ਅਤੇ ਆਪਣੇ ਭਗਤਾਂ ਨੂੰ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਦਾ ਆਸ਼ੀਰਵਾਦ ਦਿੰਦੇ ਹਨ। ਸਾਉਣ ਦੇ ਹਰ ਸੋਮਵਾਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦਿਨ ਵਰਤ ਰੱਖਣਾ ਅਤੇ ਸ਼ਿਵਲਿੰਗ 'ਤੇ ਪਾਣੀ, ਬੇਲ ਪੱਤਰ, ਧਤੂਰਾ ਅਤੇ ਹੋਰ ਪੂਜਾ ਸਮੱਗਰੀ ਚੜ੍ਹਾਉਣਾ ਬਹੁਤ ਹੀ ਪੁੰਨਯੋਗ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : International Police Games: ਅੰਤਰਰਾਸ਼ਟਰੀ ਪੁਲਿਸ ਖੇਡਾਂ ਵਿੱਚ ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਰਜਨੀ ਨੇ ਜਿੱਤੇ 7 ਮੈਡਲ