ਨਸ਼ਾ ਤਸਕਰਾਂ ਖਿਲਾਫ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਘਰ ਉੱਤੇ ਚੱਲਿਆ ਪੀਲਾ ਪੰਜਾ
Advertisement
Article Detail0/zeephh/zeephh2861231

ਨਸ਼ਾ ਤਸਕਰਾਂ ਖਿਲਾਫ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਘਰ ਉੱਤੇ ਚੱਲਿਆ ਪੀਲਾ ਪੰਜਾ

Ludhiana News: ਨਸ਼ਾ ਤਸਕਰ ਅੰਕੁਰ ਸਿੰਗਲਾ ਜਿਸ 'ਤੇ ਅੱਠ ਤੋਂ 10 ਐਨਡੀਪੀਸੀ ਐਕਟ ਦੇ ਮਾਮਲੇ ਦਰਜ ਹਨ ਅਤੇ ਕਈ ਮਾਮਲਿਆਂ ਵਿੱਚ ਸਜਾ ਵੀ ਭੁਗਤ ਚੁੱਕਾ ਹੈ। 

ਨਸ਼ਾ ਤਸਕਰਾਂ ਖਿਲਾਫ ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਘਰ ਉੱਤੇ ਚੱਲਿਆ ਪੀਲਾ ਪੰਜਾ

Ludhiana News: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਕੋਟ ਮੰਗਲ ਸਿੰਘ ਇਲਾਕੇ ਵਿੱਚ ਨਸ਼ਾ ਤਸਕਰ ਅੰਕੁਰ ਸਿੰਗਲਾ ਦੇ ਨਜਾਇਜ਼ ਤੌਰ 'ਤੇ ਬਣਾਏ ਮਕਾਨ ਨੂੰ ਪੁਲਿਸ ਨੇ ਪੀਲਾ ਪੰਜਾ ਚਲਾਉਂਦੇ ਹੋਏ ਤੋੜ ਦਿੱਤਾ ਹੈ।

DCP ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਕੁਰ ਸਿੰਗਲਾ 'ਤੇ 8 ਤੋਂ 10 ਨਸ਼ਾ ਤਸਕਰੀ ਦੇ ਮਾਮਲੇ NDPS ਐਕਟ ਤਹਿਤ ਦਰਜ ਹਨ। ਉਹ ਪਹਿਲਾਂ ਵੀ ਸਜਾ ਭੁਗਤ ਚੁੱਕਾ ਹੈ ਅਤੇ ਇਸ ਸਮੇਂ ਜੇਲ ਵਿੱਚ ਬੰਦ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਅੰਕੁਰ ਨੇ ਕੋਟ ਮੰਗਲ ਸਿੰਘ ਵਿੱਚ ਨਜਾਇਜ਼ ਤੌਰ 'ਤੇ ਕਬਜ਼ਾ ਕਰਕੇ ਘਰ ਬਣਾਇਆ ਸੀ, ਜਿਸ ਨੂੰ ਹੁਣ ਤੋੜ ਦਿੱਤਾ ਗਿਆ ਹੈ।

ਨਸ਼ਾ ਛਡਾਊ ਮੁਹਿੰਮ ਵੀ ਜਾਰੀ

DCP ਹਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਲੁਧਿਆਣਾ ਪੁਲਿਸ ਨਸ਼ਾ ਤਸਕਰਾਂ ਖਿਲਾਫ ਤਿੱਖੀ ਕਾਰਵਾਈ ਦੇ ਨਾਲ-ਨਾਲ ਨਸ਼ਾ ਛਡਾਊ ਮੁਹਿੰਮ ਵੀ ਚਲਾ ਰਹੀ ਹੈ। ਜਿਨ੍ਹਾਂ ਨੌਜਵਾਨਾਂ ਨੇ ਨਸ਼ਿਆਂ ਦੀ ਆਦਤ ਪਾ ਲਈ ਹੈ, ਉਨ੍ਹਾਂ ਨੂੰ ਪੁਨਰਵਾਸ ਕੇਂਦਰਾਂ 'ਚ ਭੇਜਣ ਦੀ ਪ੍ਰਕਿਰਿਆ ਵੀ ਜਾਰੀ ਹੈ।

Trending news

;