Amritsar News: ਅਜਨਾਲਾ ਥਾਣੇ ਉਤੇ ਹਮਲੇ ਕੇਸ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੀ ਅਦਾਲਤ ਵਿੱਚ ਹੋਵੇਗੀ।
Trending Photos
Amritsar News: ਅਜਨਾਲਾ ਥਾਣੇ ਉਤੇ ਹਮਲੇ ਕੇਸ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੀ ਅਦਾਲਤ ਵਿੱਚ ਹੋਵੇਗੀ। ਅਦਾਲਤ ਵੱਲੋਂ ਫਿਜੀਕਿਲੀ ਤੌਰ ਉਤੇ ਪੇਸ਼ੀ ਦੇ ਹੁਕਮਾਂ ਤੋਂ ਬਾਅਦ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਕਰ ਦਿੱਤੇ ਹਨ। ਇਸ ਦੌਰਾਨ 39 ਮੁਲਜ਼ਮਾਂ ਦੀ ਪੇਸ਼ੀ ਹੋਵੇਗੀ। ਅਜਨਾਲਾ ਥਾਣਾ ਹਮਲਾ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੀ ਕੋਰਟ ‘ਚ ਪੇਸ਼ੀ ਹੋਵੇਗੀ।
ਇਸ ਦੌਰਾਨ 38 ਹੋਰ ਮੁਲਜ਼ਮਾਂ ਦੀ ਵੀ ਪੇਸ਼ੀ ਹੋਵੇਗੀ। ਇਹ ਅੰਮ੍ਰਿਤਸਰ ਕੋਰਟ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ ਅਜਨਾਲਾ ਥਾਣੇ ਉਤੇ ਹਮਲੇ ਮਾਮਲੇ ਵਿੱਚ ਦਰਜ ਐਫਆਈਆਰ ਤਹਿਤ ਦਿਬਰੂਗੜ੍ਹ ਜੇਲ੍ਹ ਵਿਚੋਂ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਨੂੰ ਲਿਆਂਦਾ ਗਿਆ ਸੀ।
ਕਾਬਿਲੇਗੌਰ ਹੈ ਕਿ ਹਾਲ ਹੀ 'ਚ ਅਜਨਾਲਾ ਥਾਣੇ ਹਮਲੇ ਮਾਮਲੇ ਵਿੱਚ ਪੁਲਿਸ ਵੱਲੋਂ ਚਾਲਾਨ ਪੇਸ਼ ਕੀਤਾ ਗਿਆ ਸੀ। ਚਾਰਜਸ਼ੀਟ 'ਚ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਬਿਆਨ ਦਰਜ ਕੀਤੇ ਗਏ ਸਨ। ਚਾਰਜਸ਼ੀਟ 'ਚ ਕਈ ਵੱਡੇ ਖੁਲਾਸੇ ਹੋਏ ਸਨ। ਅੰਮ੍ਰਿਤਪਾਲ ਦੇ ਕਹਿਣ 'ਤੇ ਹੀ ਅਜਨਾਲਾ ਥਾਣੇ 'ਤੇ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ। ਅੰਮ੍ਰਿਤਪਾਲ ਦੇ ਸਾਥੀਆਂ ਨੇ ਕਿਹਾ ਕਿ ਉਹ ਗੁਰਦੁਆਰਿਆਂ 'ਚ ਨਸ਼ਾ ਛੁਡਾਉਣ ਦੇ ਨਾਂ 'ਤੇ ਕੈਂਪ ਲਾ ਕੇ ਨੌਜਵਾਨਾਂ ਨੂੰ ਆਪਣੀ ਕੱਟੜਪੰਥੀ ਸੋਚ ਵੱਲ ਮੋੜਦਾ ਸੀ। ਉਸ ਦੇ ਸਾਥੀਆਂ ਨੇ ਮੰਨਿਆ ਕਿ ਨਸ਼ਾ ਛੁਡਾਉਣ ਵਾਲੇ ਕੈਂਪ ਸਿਰਫ਼ ਦਿਖਾਵਾ ਸਨ ਅਸਲ ਮਕਸਦ ਨੌਜਵਾਨਾਂ ਨੂੰ ਆਪਣੇ ਉਦੇਸ਼ ਲਈ ਪ੍ਰਭਾਵਿਤ ਕਰਨਾ ਸੀ।
ਅਜਨਾਲਾ ਥਾਣਾ ਹਮਲੇ ਬਾਰੇ ਜਾਣੋ
ਅੰਮ੍ਰਿਤਪਾਲ ਸਿੰਘ ਆਪਣੇ ਸਮਰਥਕ ਲਵਪ੍ਰੀਤ ਤੂਫਾਨ ਖਿਲਾਫ ਮਾਮਲਾ ਦਰਜ ਕਰਨ ਦਾ ਵਿਰੋਧ ਕਰ ਰਿਹਾ ਸੀ। ਉਸ ਨੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 23 ਫਰਵਰੀ ਨੂੰ ਅੰਮ੍ਰਿਤਪਾਲ ਆਪਣੇ ਹਜ਼ਾਰਾਂ ਸਮਰਥਕਾਂ ਨਾਲ ਥਾਣਾ ਅਜਨਾਲਾ ਪਹੁੰਚ ਗਿਆ। ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੇ ਕਈ ਘੰਟਿਆਂ ਤੱਕ ਅਜਨਾਲਾ ਥਾਣਾ ਤੇ ਕਬਜ਼ਾ ਕਰਕੇ ਰੱਖਿਆ। ਜਿਸਤੋਂ ਬਾਅਦ ਪੁਲਿਸ ਨੇ ਲਵਪ੍ਰੀਤ ਤੂਫਾਨ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਸੰਸਦ ਮੈਂਬਰ ਹਨ। ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਦੇ ਜੱਲੂਪੁਰ ਖੇੜਾ ਦੇ ਰਹਿਣ ਵਾਲੇ ਹਨ। ਸਾਲ 2021 ਵਿੱਚ ਅੰਮ੍ਰਿਤਪਾਲ ਪਰਿਵਾਰ ਦੇ ਟਰਾਂਸਪੋਰਟ ਕਾਰੋਬਾਰ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਦੁਬਈ ਚਲਾ ਗਿਆ ਸੀ। ਅੰਮ੍ਰਿਤਪਾਲ ਸਿੰਘ 2022 ਵਿੱਚ ਭਾਰਤ ਵਾਪਸ ਆਇਆ ਅਤੇ 2023 ਵਿੱਚ ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਸਟੇਸ਼ਨ ਵਿੱਚ ਹੋਈ ਹਿੰਸਾ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ।
ਦੋਸ਼ ਸਨ ਕਿ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਗ੍ਰਿਫਤਾਰੀ ਤੋਂ ਨਾਰਾਜ਼ ਅੰਮ੍ਰਿਤਪਾਲ ਨੇ 23 ਫਰਵਰੀ ਨੂੰ ਆਪਣੇ ਸਮਰਥਕਾਂ ਨਾਲ ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲਾ ਕਰ ਦਿੱਤਾ ਸੀ। ਅੰਮ੍ਰਿਤਪਾਲ ਸਿੰਘ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ (NSA) ਤਹਿਤ ਵਾਰੰਟ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਉਸਨੂੰ NSA ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ। ਹਾਲਾਂਕਿ, ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਤੋਂ NSA ਹਟਾ ਦਿੱਤਾ ਗਿਆ ਹੈ।