Bhatinda Accident News: ਮ੍ਰਿਤਕਾਂ ਵਿੱਚ ਤਿੰਨ ਲੜਕੇ ਪਿੰਡ ਮੰਡੀ ਕਲਾਂ (ਜ਼ਿਲ੍ਹਾ ਬਠਿੰਡਾ) ਦੇ ਰਹਿਣ ਵਾਲੇ ਸਨ ਜੋ ਕਿ ਬਠਿੰਡਾ ਦੇ ਆਈਟੀ ਆਈ (ITI) ਇੰਸਟੀਚਿਊਟ ਵਿੱਚ ਪੜ੍ਹਦੇ ਸਨ। ਚੌਥੀ ਵਿਦਿਆਰਥਣ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਤਾ ਦੀ ਰਹਿਣ ਵਾਲੀ ਦੱਸੀ ਗਈ ਹੈ।
Trending Photos
Bhatinda Accident News(ਕੁਲਬੀਰ ਬੀਰਾ): ਬਠਿੰਡਾ-ਚੰਡੀਗੜ੍ਹ ਰੋਡ ‘ਤੇ ਭੁੱਚੋ ਟੋਲ ਪਲਾਜ਼ੇ ਦੇ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿਸ ‘ਚ ਕਾਰ ਅਤੇ ਟਰੱਕ ਦੀ ਟੱਕਰ ਦੌਰਾਨ 4 ਨੌਜਵਾਨ ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਈ।
ਮ੍ਰਿਤਕਾਂ ਵਿੱਚ ਤਿੰਨ ਲੜਕੇ ਪਿੰਡ ਮੰਡੀ ਕਲਾਂ (ਜ਼ਿਲ੍ਹਾ ਬਠਿੰਡਾ) ਦੇ ਰਹਿਣ ਵਾਲੇ ਸਨ ਜੋ ਕਿ ਬਠਿੰਡਾ ਦੇ ਆਈਟੀ ਆਈ (ITI) ਇੰਸਟੀਚਿਊਟ ਵਿੱਚ ਪੜ੍ਹਦੇ ਸਨ। ਚੌਥੀ ਵਿਦਿਆਰਥਣ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਤਾ ਦੀ ਰਹਿਣ ਵਾਲੀ ਦੱਸੀ ਗਈ ਹੈ। ਸਾਰੇ ਨੌਜਵਾਨਾਂ ਦੀ ਉਮਰ 19 ਤੋਂ 20 ਸਾਲ ਦੇ ਦਰਮਿਆਨ ਸੀ।
ਕਾਰ ਬਠਿੰਡਾ ਤੋਂ ਰਾਮਪੁਰਾ ਫੂਲ ਵੱਲ ਜਾ ਰਹੀ ਸੀ, ਜਦ ਉਹ ਭੁੱਚੋ ਟੋਲ ਪਲਾਜ਼ੇ ਨੇੜੇ ਇਕ ਟਰੱਕ ਨਾਲ ਟੱਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਾਰੇ ਵਿਦਿਆਰਥੀ ਮੌਕੇ 'ਤੇ ਹੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ, ਜੋ ਕਿ ਦਿਹਾੜੀ ਮਜ਼ਦੂਰੀ ਕਰਦੇ ਹਨ, ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਬੱਚੇ ਗਰੀਬ ਪਰਿਵਾਰਾਂ ਤੋਂ ਸਨ ਅਤੇ ਪੜ੍ਹਾਈ ਕਰਕੇ ਆਪਣੇ ਭਵਿੱਖ ਨੂੰ ਸੁਆਰਨਾ ਚਾਹੁੰਦੇ ਸਨ।
DSP ਸਿਟੀ-2 ਸਰਬਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ, "ਸਾਨੂੰ ਸੂਚਨਾ ਮਿਲੀ ਸੀ ਕਿ ਭੁੱਚੋ ਟੋਲ ਪਲਾਜ਼ੇ ਨੇੜੇ ਇੱਕ ਗੰਭੀਰ ਐਕਸੀਡੈਂਟ ਹੋਇਆ ਹੈ। ਤੁਰੰਤ ਟੀਮ ਹਸਪਤਾਲ ਪਹੁੰਚੀ ਅਤੇ ਮਾਪਿਆਂ ਨਾਲ ਸੰਪਰਕ ਕੀਤਾ ਗਿਆ। ਹੁਣ ਤੱਕ ਦੀ ਜਾਂਚ ਵਿੱਚ ਸਾਬਤ ਹੋਇਆ ਕਿ ਸਾਰੇ ਵਿਦਿਆਰਥੀ ਬਠਿੰਡਾ ਵਿੱਚ ਪੜ੍ਹਦੇ ਸਨ। ਅਗਲੀ ਕਾਰਵਾਈ ਜਾਰੀ ਹੈ।"