Mukerian Accident: ਮੁਕੇਰੀਆਂ ਦੇ ਮਾਨਸਰ ਨੇੜੇ ਇੱਕ ਦਰਦਨਾਕ ਕਾਰ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ।
Trending Photos
Mukerian Accident: ਮੁਕੇਰੀਆਂ ਦੇ ਮਾਨਸਰ ਨੇੜੇ ਇੱਕ ਦਰਦਨਾਕ ਕਾਰ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਵਿੱਚ ਕੁੱਲ ਪੰਜ ਲੋਕ ਸਵਾਰ ਸਨ, ਜੋ ਕਿਸੇ ਨਿੱਜੀ ਕੰਮ ਲਈ ਜਲੰਧਰ ਤੋਂ ਪਠਾਨਕੋਟ ਗਏ ਸਨ। ਪਠਾਨਕੋਟ ਤੋਂ ਵਾਪਸ ਆਉਂਦੇ ਸਮੇਂ ਕਾਰ ਤੇਜ਼ ਰਫ਼ਤਾਰ ਨਾਲ ਮਾਨਸਰ ਬੈਰੀਅਰ ਨੇੜੇ ਇੱਕ ਪੁਲਿਸ ਚੌਂਕੀ ਨਾਲ ਟਕਰਾ ਗਈ ਤੇ ਪਲਟ ਗਈ।
ਕਾਰ ਵਿੱਚ ਸਵਾਰ ਇਸ ਭਿਆਨਕ ਸੜਕ ਹਾਦਸੇ ਵਿਚ ਮਨਦੀਪ ਪੁੱਤਰ ਚਰਨਜੀਤ ਸਮੇਤ ਦੋ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਕਾਰ ਹਾਦਸੇ ਵਿੱਚ ਜਾਨ ਗੁਆ ਚੁੱਕੇ ਨੌਜਵਾਨ ਜਲੰਧਰ ਦੇ ਸਨ। ਦੋਵਾਂ ਦੀ ਮੌਤ ਦੀ ਖ਼ਬਰ ਮਿਲਣ ਉਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਸਬੰਧੀ ਜਦੋਂ ਐਸਐਚਓ ਮੁਕੇਰੀਆਂ ਜੋਗਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਾਰ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 24 ਜੁਲਾਈ ਤੱਕ ਯੈਲੋ ਅਲਰਟ, ਅੱਜ ਵੀ 6 ਜ਼ਿਲ੍ਹਿਆਂ ਲਈ ਚੇਤਾਵਨੀ ਕੀਤੀ ਜਾਰੀ
ਜ਼ਖਮੀਆਂ ਵਿਚ ਏਐਸਆਈ ਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਠਾਨਕੋਟ, ਨਾਕਾ ਮੁਕੇਰੀਆ ਸ਼ਾਮਿਲ ਹਨ। ਪੁਲਿਸ ਮੁਲਾਜ਼ਮ ਦੀ ਲੱਤ ਉਤੇ ਫੈਕਚਰ ਆਇਆ ਹੈ। ਇਸ ਕਾਰਨ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਵੀ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮੌਕੇ 'ਤੇ ਮੌਜੂਦ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਹਾਦਸੇ ਵਿਚ ਜ਼ਖਮੀ ਹੋਏ ਨਾਕਾ ਇੰਚਾਰਜ ਤੇ ਕਾਰ ਸਵਾਰ ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਦੇ ਨਾਲ ਸਿਵਲ ਹਸਪਤਾਲ ਮੁਕੇਰੀਆ ਭੇਜਿਆ ਗਿਆ। NHAI ਦੀ ਮਦਦ ਨਾਲ ਹਾਈਡਰਾ ਮੰਗਵਾ ਕੇ ਹਾਦਸਾਗ੍ਰਸਤ ਵਾਹਨ ਨੂੰ ਨਾਕੇ ਤੋਂ ਸਾਈਡ ਉਤੇ ਕਰਵਾਇਆ ਗਿਆ ਅਤੇ ਡਾਈਵਰਟ ਟ੍ਰੈਫਿਕ ਨੂੰ ਮੁੜ ਤੋਂ ਚਾਲੂ ਕਰਵਾਇਆ ਗਿਆ।
ਇਹ ਵੀ ਪੜ੍ਹੋ : ਬੋਲੇਰੋ ਗੱਡੀ ਅਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਹੋਈ ਮੌਤ