Dr. Balbir Singh (ਕੁਲਬੀਰ ਬੀਰਾ): ਬਠਿੰਡਾ ਵਿੱਚ ਸੋਮਵਾਰ ਨੂੰ ਸਿਹਤ ਅਤੇ ਪਰਿਵਾਰਿਕ ਭਲਾਈ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਸਬੰਧਤ ਮਹਿਕਮਿਆਂ ਨਾਲ ਮੀਟਿੰਗ ਲੈਣ ਪੁੱਜੇ।
Trending Photos
Dr. Balbir Singh (ਕੁਲਬੀਰ ਬੀਰਾ): ਬਠਿੰਡਾ ਵਿੱਚ ਸੋਮਵਾਰ ਨੂੰ ਸਿਹਤ ਅਤੇ ਪਰਿਵਾਰਿਕ ਭਲਾਈ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੋ ਕਿ ਸਬੰਧਤ ਮਹਿਕਮਿਆਂ ਦੀ ਮੀਟਿੰਗ ਲੈਣ ਪੁੱਜੇ ਹੋਏ ਸਨ ਜਿੱਥੇ ਉਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਮੇਰੇ ਕੋਲ ਆਉਣ ਮੇਰੇ ਨਾਲ ਗੱਲ ਕਰਨ ਮੈਂ ਹਰ ਗੱਲ ਸੁਣਨ ਨੂੰ ਤਿਆਰ ਹਾਂ ਜੇਕਰ ਕਹਿਣਗੇ ਤਾਂ ਮੰਤਰੀ ਅਹੁਦੇ ਤੇ ਐਮਐਲਏ ਸ਼ਿਪ ਤੋਂ ਵੀ ਅਸਤੀਫਾ ਦੇ ਦੇਵਾਂਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਖਤਮ ਕਰਨ ਲਈ ਹਰ ਇੱਕ ਦੇ ਸਹਿਯੋਗ ਦੀ ਜ਼ਰੂਰਤ ਹੈ ਜਿਸ ਨੂੰ ਲੈ ਕੇ ਬੁੱਧੀਜੀਵੀ ਲੋਕਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਤਾਂ ਜੋ ਨਸ਼ਿਆਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਉਨ੍ਹਾਂ ਦਾ ਵੀ ਸਾਥ ਲਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀ ਘਾਟ ਹੈ ਜਲਦ ਹੀ 2000 ਦੇ ਕਰੀਬ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : JD Vance: ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਪਰਿਵਾਰ ਸਮੇਤ ਭਾਰਤ ਪੁੱਜੇ; ਪੀਐਮ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ
ਉਨ੍ਹਾਂ ਨੇ ਕਿਸਾਨੀ ਮੁੱਦੇ ਦੇ ਉੱਪਰ ਵੀ ਕਿਹਾ ਕਿ ਸਾਰੇ ਕਿਸਾਨ ਸਾਡੇ ਆਪਣੇ ਹੀ ਹਨ ਮੈਂ ਤਾਂ ਖੁਦ ਉਨ੍ਹਾਂ ਦੀ ਮੱਲਮ ਪੱਟੀ ਕਰਦਾ ਰਿਹਾ ਹਾਂ ਮੇਰੇ ਨਾਲ ਜਦੋਂ ਮਰਜ਼ੀ ਬੈਠ ਕੇ ਗੱਲ ਕਰਨ ਮੈਂ ਹਰ ਵਕਤ ਤਿਆਰ ਹਾਂ। ਡੱਲੇਵਾਲ ਮੇਰੇ ਬਹੁਤ ਚੰਗੇ ਮਿੱਤਰ ਹਨ ਜੇਕਰ ਕੋਈ ਵੀ ਸਮੱਸਿਆ ਹੈ ਤਾਂ ਬੈਠ ਕੇ ਸੁਲਝਾਈ ਜਾ ਸਕਦੀ ਹੈ ਪਰ ਪੰਜਾਬ ਨੂੰ ਧਰਨਿਆਂ ਦਾ ਪੰਜਾਬ ਨਾ ਬਣਾਈਏ ਕਿਉਂਕਿ ਇੱਥੇ ਨਵੀਂ ਪਨੀਰੀ ਲਈ ਰੁਜ਼ਗਾਰ ਦੀ ਬਹੁਤ ਸਖਤ ਜ਼ਰੂਰਤ ਹੈ।
ਦੂਜੇ ਪਾਸੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਚਾਰ ਦਿਨ ਲਈ ਭਾਰਤ ਦੌਰੇ ਉਤੇ ਅੱਜ ਪਹੁੰਚੇ ਹਨ ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੁਲਾਕਾਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਸ ਤਰੀਕੇ ਅਮਰੀਕਾ ਵਿਕਸਿਤ ਮੁਲਕ ਭਾਰਤ ਤੇ ਲਗਾਤਾਰ ਦਬਾਅ ਪਾ ਰਿਹਾ ਤੇ ਆਪਣਾ ਖੇਤੀ ਖੇਤਰ ਅਤੇ ਡੇਅਰੀ ਖੇਤਰ ਅਤੇ ਪੋਲਟਰੀ ਖੇਤਰ ਅਤੇ ਹੋਰ ਵਪਾਰ ਜਿਵੇਂ ਟੈਕਸਟਾਈਲ ਨੂੰ ਟੈਕਸ ਮੁਕਤ ਕੀਤਾ ਜਾਵੇ ਅਤੇ ਇਸ ਖੇਤੀ ਸੈਕਟਰ ਦੇ ਸਮਝੌਤੇ ਦੇ ਵਿਰੋਧ ਵਿੱਚ ਪੂਰੇ ਦੇਸ਼ ਪੱਧਰ ਉਤੇ 23 ਅਤੇ 24 ਅਪ੍ਰੈਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਤੇ ਉਪ ਰਾਸ਼ਟਰਪਤੀ ਦਾ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Jalandhar Accident: ਜਲੰਧਰ ਵਿੱਚ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਮੌਤ ਹੋਣ ਉਤੇ ਪਰਿਵਾਰ ਦਾ ਬੁਰਾ ਹਾਲ