Jalandhar News: ਜਲੰਧਰ ਦੇ ਏਕਤਾ ਨਗਰ ਵਿੱਚ ਰਾਤ ਕਰੀਬ 3:00 ਵਜੇ ਇੱਕ ਵਿਅਕਤੀ ਨੇ ਘਰ ਵਿੱਚ ਦਾਖਲ ਹੋ ਕੇ ਇੱਕ ਔਰਤ ਸੁਖਵਿੰਦਰ ਕੌਰ ਅਤੇ ਉਸਦੇ ਬੱਚਿਆਂ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।
Trending Photos
Jalandhar News: ਜਲੰਧਰ ਦੇ ਏਕਤਾ ਨਗਰ ਵਿੱਚ ਰਾਤ ਕਰੀਬ 3:00 ਵਜੇ ਇੱਕ ਵਿਅਕਤੀ ਨੇ ਘਰ ਵਿੱਚ ਦਾਖਲ ਹੋ ਕੇ ਇੱਕ ਔਰਤ ਸੁਖਵਿੰਦਰ ਕੌਰ ਅਤੇ ਉਸਦੇ ਬੱਚਿਆਂ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਔਰਤ ਪੂਰੀ ਤਰ੍ਹਾਂ ਸੜ ਗਈ ਅਤੇ ਉਸਦੇ ਬੱਚੇ ਵੀ ਜ਼ਖਮੀ ਹੋ ਗਏ। ਜਿਵੇਂ ਹੀ ਰਿਸ਼ਤੇਦਾਰਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਉਸਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਇਹ ਕਹਿ ਕੇ ਕਿ ਇੱਥੇ ਐਮਰਜੈਂਸੀ ਵਿੱਚ ਜਗ੍ਹਾ ਨਹੀਂ ਹੈ।
ਪਰਿਵਾਰ ਨੇ ਇਸ ਮਾਮਲੇ 'ਤੇ ਰੋਸ ਜ਼ਾਹਿਰ ਕੀਤਾ ਅਤੇ ਹਸਪਤਾਲ ਪ੍ਰਸ਼ਾਸਨ 'ਤੇ ਮਰੀਜ਼ ਦਾ ਸਮੇਂ ਸਿਰ ਇਲਾਜ ਨਾ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਮਰੀਜ਼ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ ਪਰ ਮਰੀਜ਼ ਦਾ ਸਹੀ ਇਲਾਜ ਕਰਨ ਦੀ ਬਜਾਏ ਹਸਪਤਾਲ ਵਾਲਿਆਂ ਨੇ ਉਸਨੂੰ ਅੰਮ੍ਰਿਤਸਰ ਭੇਜ ਦਿੱਤਾ।
ਔਰਤ ਦੇ ਪਰਿਵਾਰ ਅਨੁਸਾਰ ਔਰਤ ਆਪਣੇ ਬੱਚਿਆਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਅਤੇ ਉਸਦੇ ਪਤੀ ਦਾ ਪਹਿਲਾਂ ਦੇਹਾਂਤ ਹੋ ਗਿਆ ਸੀ। ਇੱਕ ਵਿਅਕਤੀ ਇਸ ਘਰ ਵਿੱਚ ਸਬਜ਼ੀਆਂ ਦੇਣ ਆਉਂਦਾ ਸੀ ਜਿਸਦੀ ਇਸ ਔਰਤ 'ਤੇ ਗਲਤ ਨਜ਼ਰ ਸੀ। ਜਿਸ ਕਾਰਨ ਦੇਰ ਰਾਤ ਉਸਨੇ ਔਰਤ ਅਤੇ ਬੱਚਿਆਂ 'ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਦੂਜੇ ਪਾਸੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਜਾਂਚ ਅਤੇ ਕਾਰਵਾਈ ਦਾ ਭਰੋਸਾ ਦਿੱਤਾ।
ਘਰ ਵਿੱਚ ਲੱਗੀ ਅੱਗ
ਦੂਜੇ ਪਾਸੇ ਮਿੱਠਾਪੁਰ ਦੇ ਨਾਲ ਲੱਗਦੇ ਪਿੰਡ ਅਲੀਪੁਰ ਵਿੱਚ ਦੇਰ ਰਾਤ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਘਰ ਵਿੱਚ ਰੱਖਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਘੰਟੇ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪਹੁੰਚਣ ਤੇ ਲੋਕ ਗੁੱਸਾ ਜ਼ਾਹਰ ਕਰ ਰਹੇ ਸਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ, ਲੋਕਾਂ ਦੀ ਮਦਦ ਨਾਲ ਅੱਗ ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ।
ਘਟਨਾ ਦੌਰਾਨ ਸਾਰੇ ਮੈਂਬਰ ਘਰ ਵਿਚ ਮੌਜੂਦ ਸਨ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੂਚਿਤ ਕਰਨ ਤੋਂ ਇੱਕ ਘੰਟੇ ਬਾਅਦ ਮੌਕੇ ਤੇ ਪਹੁੰਚੀਆਂ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਦੀ ਵਰਤੋਂ ਕਰ ਕੇ ਖੁਦ ਅੱਗ ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਪਹੁੰਚ ਜਾਂਦੀਆਂ ਤਾਂ ਸ਼ਾਇਦ ਲੱਖਾਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ।