Mansa News: ਯੂਜੀਸੀ ਨੈਟ ਕਲੀਅਰ ਕਰਨ ਵਾਲੀਆਂ ਬੁਢਲਾਡਾ ਦੀਆਂ ਤਿੰਨ ਲੜਕੀਆਂ ਹਰਦੀਪ ਕੌਰ, ਰਿੰਪੀ ਕੌਰ ਤੇ ਬੇਅੰਤ ਕੌਰ ਦੇ ਘਰ ਪੰਜਾਬੀ ਫਿਲਮ ''ਕੁੜੀਆਂ ਜਵਾਨ ਬਾਪੂ ਪਰੇਸ਼ਾਨ'' ਦੀ ਟੀਮ ਪਹੁੰਚੀ।
Trending Photos
Mansa News: ਯੂਜੀਸੀ ਨੈਟ ਕਲੀਅਰ ਕਰਨ ਵਾਲੀਆਂ ਬੁਢਲਾਡਾ ਦੀਆਂ ਤਿੰਨ ਲੜਕੀਆਂ ਹਰਦੀਪ ਕੌਰ, ਰਿੰਪੀ ਕੌਰ ਤੇ ਬੇਅੰਤ ਕੌਰ ਦੇ ਘਰ ਪੰਜਾਬੀ ਫਿਲਮ ''ਕੁੜੀਆਂ ਜਵਾਨ ਬਾਪੂ ਪਰੇਸ਼ਾਨ'' ਦੀ ਟੀਮ ਪਹੁੰਚੀ ਤੇ ਇਸ ਦੌਰਾਨ ਅਦਾਕਾਰ ਕਰਮਜੀਤ ਅਨਮੋਲ ਵੱਲੋਂ ਇਨ੍ਹਾਂ ਧੀਆਂ ਉਤੇ ਮਾਣ ਮਹਿਸੂਸ ਕਰਦੇ ਹੋਏ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਉਹ ਆਪਣੇ ਵੱਲੋਂ ਇਨ੍ਹਾਂ ਧੀਆਂ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਵੀ ਤਿਆਰ ਹਨ।
ਪੰਜਾਬੀ ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਦੀ ਟੀਮ ਬੁਢਲਾਡਾ ਵਿੱਚ ਯੂਜੀਸੀ ਨੈਟ ਪਾਸ ਬੁਢਲਾਡਾ ਦੀਆਂ ਤਿੰਨ ਕੁੜੀਆਂ ਦੇ ਘਰ ਪਹੁੰਚੀ। ਕਰਮਜੀਤ ਅਨਮੋਲ ਨੇ ਕਿਹਾ ਕਿ ਜਿਸ ਦੀਆਂ ਧੀਆਂ ਇੰਨੀਆਂ ਕਾਬਲ ਹੋਣ ਉਨ੍ਹਾਂ ਦੇ ਬਾਪੂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਪਰ ਬਹੁਤ ਸਾਰੇ ਮਾਪੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਬੱਚੇ ਕਾਬਿਲ ਨਾ ਹੋਣ ਉਹ ਪਰੇਸ਼ਾਨ ਰਹਿੰਦੇ ਹਨ।
ਅਜਿਹੀ ਉਨ੍ਹਾਂ ਦੀ ਪੰਜਾਬੀ ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਆ ਰਹੀ ਹੈ ਜਿਸ ਨੂੰ ਲੈ ਕੇ ਫਿਲਮ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਪਰ ਬੁਢਲਾਡਾ ਦੀਆਂ ਇਨ੍ਹਾਂ ਤਿੰਨ ਧੀਆਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਪੂਰੀ ਟੀਮ ਇਹਨਾਂ ਧੀਆਂ ਦੇ ਘਰ ਪਹੁੰਚੇ ਹੈ ਅਤੇ ਇਹਨਾਂ ਧੀਆਂ ਨੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੜਕੀਆਂ ਨੇ ਇਕ ਮਿਸਾਲ ਪੈਦਾ ਕੀਤੀ ਹੈ।
ਇਸ ਦੌਰਾਨ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਬੁਢਲਾਡਾ ਲਈ ਮਾਣ ਵਾਲੀ ਗੱਲ ਹੈ ਜਿੱਥੇ ਇਕੋ ਘਰ ਦੀਆਂ ਤਿੰਨ ਧੀਆਂ ਨੇ ਯੂਜੀਸੀ ਨੈਟ ਪਾਸ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ: Kulgam Encounter: ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਮੁਕਾਬਲਾ, ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ
ਉਨ੍ਹਾਂ ਨੇ ਕਿਹਾ ਕਿ ਇਸ ਪਰਿਵਾਰ ਦੀ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਮਿਹਨਤ ਕਰਨ ਵਾਲੇ ਕਿਸੇ ਵੀ ਬੱਚੇ ਦੀ ਮਿਹਨਤ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਿਲ ਜ਼ਰੂਰ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: MP Sukhjinder Randhawa: ਪੰਜਾਬ ਪੁਲਿਸ ਦੀ ਵੱਡੀ ਕਾਰਵਾਈ; ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੇ ਬੇਟੇ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ