ਲਾਲੜੂ ਵਿੱਚ ਮਾਲ ਗੱਡੀ ਦੇ ਪੰਜ ਡਿੱਬੇ ਪਟਰੀ ਤੋਂ ਉਤਰੇ, ਰੂਟ ਤੇ ਰੇਲ ਆਵਾਜਾਈ ਪ੍ਰਭਾਵਿਤ
Advertisement
Article Detail0/zeephh/zeephh2704834

ਲਾਲੜੂ ਵਿੱਚ ਮਾਲ ਗੱਡੀ ਦੇ ਪੰਜ ਡਿੱਬੇ ਪਟਰੀ ਤੋਂ ਉਤਰੇ, ਰੂਟ ਤੇ ਰੇਲ ਆਵਾਜਾਈ ਪ੍ਰਭਾਵਿਤ

Mohali News:ਹਾਦਸੇ ਤੋਂ ਬਾਅਦ ਇਸ ਰੂਟ ਦੇ ਉੱਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਅੰਬਾਲਾ ਚੰਡੀਗੜ੍ਹ ਰੂਟ ਤੇ ਚੱਲਣ ਵਾਲੀਆਂ ਕਈ ਰੇਲਾਂ ਨੂੰ ਰੱਦ ਕਰਨਾ ਪਿਆ ਜਿਸ ਨਾਲ ਹਜ਼ਾਰਾਂ ਮੁਸਾਫਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਲਾਲੜੂ ਵਿੱਚ ਮਾਲ ਗੱਡੀ ਦੇ ਪੰਜ ਡਿੱਬੇ ਪਟਰੀ ਤੋਂ ਉਤਰੇ, ਰੂਟ ਤੇ ਰੇਲ ਆਵਾਜਾਈ ਪ੍ਰਭਾਵਿਤ

Mohali News(ਕੁਲਦੀਪ ਸਿੰਘ): ਮੋਹਾਲੀ ਜ਼ਿਲ੍ਹੇ ਦੇ ਲਾਲੜੂ ਦੇ ਕੋਰਸ ਮਾਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਡੀਜ਼ਲ ਲੈ ਕੇ ਜਾ ਰਹੀ ਮਾਲ ਗੱਡੀ ਦੇ ਪੰਜ ਡੱਬੇ ਅਚਾਨਕ ਪਟਰੀ ਤੋਂ ਥੱਲੇ ਉਤਰ ਗਏ ਹਾਦਸੇ ਦੇ ਕਾਰਨ ਇਸ ਰੂਟ ਦੀ ਰੇਲਵੇ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਹਜ਼ਾਰਾਂ ਰੇਲਵੇ ਮੁਸਾਫਰਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ।

ਡੀਜ਼ਲ ਲੈ ਕੇ ਜਾ ਰਹੀ ਮਾਲ ਗੱਡੀ ਦੇ ਪੰਜ ਡੱਬੇ ਪਟਰੀ ਤੋਂ ਉਤਰਨ ਤੋਂ ਬਾਅਦ ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਟੈਕਨੀਕਲ ਵਿਭਾਗ ਦੇ ਵਿਭਾਗ ਦੀ ਟੀਮ ਮੌਕੇ ਤੇ ਪੁੱਜੀ ਅਤੇ ਰੇਲ ਲਾਈਨ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਕਰੀਬ ਚਾਰ ਘੰਟੇ ਦੀ ਮੁਸਕਤ ਤੋਂ ਬਾਅਦ ਰੂਟ ਨੂੰ ਮੁੜ ਚਾਲੂ ਕੀਤਾ ਗਿਆ ਹਾਦਸੇ ਤੋਂ ਬਾਅਦ ਇਸ ਰੂਟ ਦੇ ਉੱਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਅੰਬਾਲਾ ਚੰਡੀਗੜ੍ਹ ਰੂਟ ਤੇ ਚੱਲਣ ਵਾਲੀਆਂ ਕਈ ਰੇਲਾਂ ਨੂੰ ਰੱਦ ਕਰਨਾ ਪਿਆ ਜਿਸ ਨਾਲ ਹਜ਼ਾਰਾਂ ਮੁਸਾਫਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਰੇਲਵੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਘਟਨਾ ਦੇ ਪੁਖਤਾ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਲੇਕਿਨ ਛੇਤੀ ਹੀ ਵਿਸਤਰਿਤ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਉਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ।

 

Trending news

;