Punjab Holiday News: ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 23 ਮਈ ਨੂੰ ਛੁੱਟੀ ਦਾ ਐਲਾਨ; ਸਰਕਾਰੀ ਸਕੂਲ ਤੇ ਅਦਾਰੇ ਰਹਿਣਗੇ ਬੰਦ
Advertisement
Article Detail0/zeephh/zeephh2767100

Punjab Holiday News: ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 23 ਮਈ ਨੂੰ ਛੁੱਟੀ ਦਾ ਐਲਾਨ; ਸਰਕਾਰੀ ਸਕੂਲ ਤੇ ਅਦਾਰੇ ਰਹਿਣਗੇ ਬੰਦ

Punjab Holiday News: ਸ਼ੇਖੂਪੁਰ ਵਿਖੇ ਸਥਿਤ ਮਾਤਾ ਭੱਦਰਕਾਲੀ ਮੰਦਿਰ ਵਿਖੇ 78ਵਾਂ ਸਾਲਾਨਾ ਮੇਲਾ ਆਰੰਭ ਹੋ ਗਿਆ ਹੈ, ਜੋ ਕਿ 24 ਮਈ ਤੱਕ ਚੱਲੇਗਾ। 22 ਮਈ ਨੂੰ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ।

Punjab Holiday News: ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 23 ਮਈ ਨੂੰ ਛੁੱਟੀ ਦਾ ਐਲਾਨ; ਸਰਕਾਰੀ ਸਕੂਲ ਤੇ ਅਦਾਰੇ ਰਹਿਣਗੇ ਬੰਦ

Punjab Holiday News: ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰ ਵਿੱਚ ਸਥਿਤ ਮਾਤਾ ਭੱਦਰਕਾਲੀ ਮੰਦਿਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਭੱਦਰਕਾਲੀ ਦਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮਾਤਾ ਭੱਦਰਕਾਲੀ ਜੀ ਦੇ ਇਤਿਹਾਸਕ ਮੇਲੇ (ਸ਼ੇਖੂਪੁਰ) ਦੇ ਮੌਕੇ ਮਿਤੀ 23 ਮਈ ਦਿਨ ਸ਼ੁੱਕਰਵਾਰ ਨੂੰ ਸਬ-ਡਵੀਜ਼ਨ ਕਪੂਰਥਲ਼ਾ ਵਿਚ ਪੈਂਦੇ ਸਾਰੇ ਸਰਕਾਰੀ ਅਦਾਰਿਆਂ, ਨਿਗਮ, ਬੋਰਡਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿਚ ਸਥਾਨਕ ਛੁੱਟੀ ਐਲਾਨ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਸਥਾਨਕ ਛੁੱਟੀ ਐਲਾਨਣ ਸਬੰਧੀ ਪੰਜਾਬ ਸਰਕਾਰ ਵੱਲੋਂ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਅਦਾਰਿਆਂ ਵਿਚ ਪੇਪਰ ਹੋ ਰਹੇ ਹਨ,ਉਨ੍ਹਾਂ ਵਿਚ ਇਹ ਛੁੱਟੀ ਨਹੀਂ ਹੋਵੇਗੀ।

ਸ਼ੇਖੂਪੁਰ ਵਿਖੇ ਸਥਿਤ ਮਾਤਾ ਭੱਦਰਕਾਲੀ ਮੰਦਿਰ ਵਿਖੇ 78ਵਾਂ ਸਾਲਾਨਾ ਮੇਲਾ ਆਰੰਭ ਹੋ ਗਿਆ ਹੈ, ਜੋ ਕਿ 24 ਮਈ ਤੱਕ ਚੱਲੇਗਾ। 22 ਮਈ ਨੂੰ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ। ਕਾਬਿਲੇਗੌਰ ਹੈ ਕਿ ਇਸ ਮੰਦਿਰ ਦਾ ਇਤਿਹਾਸਕ ਪਿਛੋਕੜ ਕਾਫ਼ੀ ਦਿਲਚਸਪ ਹੈ। 1947 ਦੀ ਵੰਡ ਤੋਂ ਪਹਿਲਾਂ ਸ਼ਰਧਾਲੂ ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰ ਵਿਖੇ ਸਥਿਤ ਮਾਤਾ ਭੱਦਰਕਾਲੀ ਮੰਦਿਰ ਵਿਚ ਝੰਡਾ ਚੜ੍ਹਾਉਣ ਜਾਂ ਮਨੋਕਾਮਨਾ ਪੂਰੀ ਹੋਣ ’ਤੇ ਮਾਤਾ ਦਾ ਆਸ਼ੀਰਵਾਦ ਲੈਣ ਜਾਂਦੇ ਸਨ।

ਇਹ ਵੀ ਪੜ੍ਹੋ : Sri Akal Takht Sahib: ਪੰਜ ਸਿੰਘ ਸਾਹਿਬਾਨ ਨੇ ਢੱਡਰੀਆਂ ਵਾਲਾ ਦੇ ਪ੍ਰਚਾਰ ਉਤੇ ਲਗਾਈ ਰੋਕ ਹਟਾਈ; ਸਰਨਾ ਨੂੰ ਲਗਾਈ ਧਾਰਮਿਕ ਸਜ਼ਾ

ਵੰਡ ਤੋਂ ਬਾਅਦ ਠਾਕੁਰ ਦਾਸ ਮਹਿਰਾ ਨੇ 1947 ਵਿੱਚ ਕਪੂਰਥਲਾ ਦੇ ਸ਼ੇਖੂਪੁਰ ਪਿੰਡ ਵਿੱਚ ਮਾਤਾ ਦੀ ਮੂਰਤੀ ਸਥਾਪਤ ਕੀਤੀ। ਉਥੇ ਹੀ ਇਕ ਹੋਰ ਕਹਾਣੀ ਇਹ ਵੀ ਹੈ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਇਕ ਹਿੰਦੂ ਫ਼ੌਜੀ ਨੇ ਮਾਤਾ ਨੂੰ ਘੰਟੀ ਭੇਂਟ ਕਰਨ ਦੀ ਮਨੋਕਾਮਨਾ ਕੀਤੀ ਸੀ। ਮਾਤਾ ਨੇ ਉਸ ਨੂੰ ਸੁਫ਼ਨੇ ਵਿੱਚ ਆ ਕੇ ਦੱਸਿਆ ਕਿ ਹੁਣ ਉਹ ਭਾਰਤ ਦੇ ਸ਼ੇਖੂਪੁਰ ਪਿੰਡ ਵਿੱਚ ਵਾਸ ਕਰ ਰਹੀ ਹੈ। ਇਸ ਦੇ ਬਾਅਦ ਫ਼ੌਜੀ ਨੇ ਫਿਰ ਇਥੇ ਆ ਕੇ ਘੰਟੀ ਭੇਂਟ ਕੀਤੀ, ਜੋ ਅੱਜ ਵੀ ਮੰਦਿਰ ਵਿੱਚ ਮੌਜੂਦ ਹੈ।

ਇਹ ਵੀ ਪੜ੍ਹੋ : SKM Conflict: ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵਿੱਚ ਆਪਸੀ ਕਲੇਸ਼ ਜਾਰੀ; ਸਸਪੈਂਡ ਕੀਤੇ ਭੋਜਰਾਜ ਦਾ ਬਿਆਨ ਆਇਆ ਸਾਹਮਣੇ

Trending news

;