Harjinder Singh Dhami: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਵੱਖਰੇ ਤੌਰ ਉਤੇ ਸਰਕਾਰੀ ਪੱਧਰ ਉਤੇ ਸਮਾਗਮ ਕਰਵਾਏ ਜਾਣ ਦੇ ਐਲਾਨ ਉਤੇ ਇਤਰਾਜ਼ ਜ਼ਾਹਿਰ ਕੀਤਾ ਹੈ।
Trending Photos
Harjinder Singh Dhami: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਵੱਖਰੇ ਤੌਰ ਉਤੇ ਸਰਕਾਰੀ ਪੱਧਰ ਉਤੇ ਸਮਾਗਮ ਕਰਵਾਏ ਜਾਣ ਦੇ ਐਲਾਨ ਉਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਧਾਰਮਿਕ ਕੰਮਾਂ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਪਹਿਲਾਂ ਸਰਕਾਰ ਹੋਂਦ ਵਿੱਚ ਆਈ ਸੀ ਪਰ ਅੱਜ ਤੱਕ ਕੋਈ ਕਿਸੇ ਸਮਾਗਮ ਵਿੱਚ ਸਰਕਾਰ ਨੇ ਆਪਣਾ ਯੋਗਦਾਨ ਨਹੀਂ ਪਾਇਆ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਈਰਖਾ ਕਰ ਰਹੀ ਹੈ। ਸਰਕਾਰ ਵੱਲੋਂ ਮੰਤਰੀ ਹਰਜੋਤ ਬੈਂਸ ਪ੍ਰੈਸ ਕਾਨਫਰੰਸ ਕਰਕੇ ਦਖਲ ਦੇ ਰਹੇ ਹਨ ਪਰ ਉਹ ਇਹ ਪੁੱਛਣਾ ਚਾਹੁੰਦਾ ਹਨ ਕਿ ਪਿਛਲੇ ਤਿੰਨ ਸਾਲਾਂ ਤੋਂ ਸਰਕਾਰ ਸੁੱਤੀ ਹੋਈ ਹੈ।
ਇੰਨੇ ਸਮਾਗਮ ਹੋਏ ਹਨ ਕਿਸੇ ਵੀ ਸਮਾਗਮ ਵਿੱਚ ਕਿਸੇ ਨੇ ਸਰਕਾਰ ਨੇ ਕੋਈ ਸ਼ਿਰਕਤ ਨਹੀਂ ਕੀਤੀ। ਸਰਕਾਰ ਨੇ ਕਿਸੇ ਵੀ ਸਮਾਗਮ ਵਿੱਚ ਕੋਈ ਯੋਗਦਾਨ ਨਹੀਂ ਪਾਇਆ। ਅੱਜ ਇਨ੍ਹਾਂ ਨੂੰ ਕਿਥੋਂ ਸ਼ਤਾਬਦੀ ਸਮਾਗਮ ਮਨਾਉਣ ਦੀ ਯਾਦ ਆ ਗਈ। ਸੜਕਾਂ ਹਰ ਥਾਂ ਟੁੱਟੀਆਂ ਹਨ ਜਿੱਥੇ ਅਸੀਂ ਪਹਿਲਾਂ ਸਮਾਗਮ ਮਨਾਏ, ਜੋ ਸਰਕਾਰਾਂ ਦੇ ਕੰਮ ਹੁੰਦੇ ਹਨ ਉਹ ਤਾਂ ਸਰਕਾਰ ਤੋਂ ਕੀਤੇ ਨਹੀਂ ਗਏ। ਹੁਣ ਇਨ੍ਹਾਂ ਨੂੰ ਸ਼ਤਾਬਦੀ ਦੀ ਕਿੱਥੋਂ ਯਾਦ ਆ ਗਈ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਖੁੱਲ੍ਹਾ ਸੱਦਾ ਦਿੰਦੇ ਹਨ ਤੇ ਉਨ੍ਹਾਂ ਦਾ ਸਹਿਯੋਗ ਕਰਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਮੁੱਖ ਸੜਕ ਕਾਰ ਸੇਵਾ ਵਾਲੇ ਬਾਬੇ ਬਣਾ ਰਹੇ ਹਨ। ਫੋਰਲੇਨ ਤਾਂ ਸਰਕਾਰ ਕੋਲੋਂ ਬਣਦੀ ਨਹੀਂ ਜੋ ਸਰਕਾਰ ਦਾ ਕੰਮ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਉਸ ਇਲਾਕੇ ਦੇ ਵਿਧਾਇਕ ਹਨ। ਉਹ ਵੀ ਧਿਆਨ ਦੇਣ ਤੇ ਬੈਂਸ ਦੱਸਣ ਉਹ ਸੜਕ ਕੌਣ ਬਣਾ ਰਿਹਾ ਹੈ। ਐਸਜੀਪੀਸੀ ਪ੍ਰਧਾਨ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਉੱਤੇ ਕੋਈ ਵੱਡੀ ਯੂਨੀਵਰਸਿਟੀ ਜਾਂ ਕਾਲਜ ਜਾਂ ਹਸਪਤਾਲ ਦਾ ਸਰਕਾਰ ਐਲਾਨ ਕਰੇ ਜੋ ਸਰਕਾਰ ਦਾ ਕੰਮ ਹੈ।
ਮੁੱਖ ਮੰਤਰੀ ਭਗਵੰਤ ਮਾਨ ਦਾ ਪਲਟਵਾਰ
ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਰੂ ਸਾਹਿਬਾਨ ਸਭ ਦੇ ਸਾਂਝੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਪੰਜਾਬ ਸਰਕਾਰ ਧਾਰਮਿਕ ਸਮਾਗਮ ਮਨਾਉਂਦੀ ਸੀ ਤਾਂ ਉਸ ਵੇਲੇ ਸਰਕਾਰ ਦੀ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਸੀ?
ਇਸ ਤੋਂ ਇਲਾਵਾ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਲਈ ਜਲੰਧਰ ਤੇ ਲੁਧਿਆਣਾ ਵਿੱਚ ਪ੍ਰਚਾਰ ਕਰਦੇ ਸਨ ਤਾਂ ਉਸ ਵੇਲੇ ਰਾਜਨੀਤੀ ਵਿੱਚ ਦਖਲਅੰਦਾਜ਼ੀ ਨਹੀਂ ਸੀ। ਸੀਐਮ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਗੁਰੂ ਸਾਹਿਬਾਨ ਦਾ ਕਾਪੀ ਰਾਈਟ ਲਿਆ ਹੋਇਆ ਹੈ। ਧਾਰਮਿਕ ਜਾਂ ਸ਼ਤਾਬਦੀ ਸਮਾਗਮ ਕੋਈ ਵੀ ਮਨਾ ਸਕਦਾ ਹੈ। ਬਹੁਤ ਸਾਰੀਆਂ ਸੰਸਥਾ ਤੇ ਐਨਜੀਓ ਇਸ ਸਮਾਗਮ ਮਨਾ ਸਕਦੇ ਹਨ। ਸੀਐਮ ਨੇ ਅੱਗੇ ਕਿਹਾ ਕਿ ਘੱਟ ਜਾਣਕਾਰੀ ਬਹੁਤ ਖ਼ਤਰਨਾਕ ਹੁੰਦੀ ਹੈ। ਸਰਕਾਰ ਬਹੁਤ ਕੁਝ ਕਰ ਰਹੀ ਹੈ।